ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤਾਂ ਉਨ੍ਹਾਂ ਦੀ ਅਣਗਹਿਲੀ ਤੇ ਬੇਪ੍ਰਵਾਹੀ ਸਮਝਿਆ ਸੀ ਪਰ ਹੁਣ ਏਸ
ਖਬਰ ਤੋਂ ਵਿਸ਼ਵਾਸ਼ ਹੁੰਦਾ ਹੈ ਕਿ ਜ਼ਰੁਰ ਗੋਪਾਲ ਸ਼ੰਕਰ ਨੇ ਆਪਣੇ ਇਸ
ਹਵਾਈ ਜਹਾਜ਼ ਤੇ ਚੜਕੇ ਹੀ ਉਹ ਭਿਆਨਕ ਖੂਨ ਖਰਾਬਾ ਕੀਤਾ ਸੀ
ਜਿਹੋ ਜਿਹਾ ਕਿ ਅਜ ਤਕ ਦੇ ਰਕਤ ਮੰਡਲ ਦੇ ਇਤਹਾਸ ਵਿਚ ਕਦੀ
ਨਹੀਂ ਹੋਇਆ ।
ਕੇਸ਼ਵ-ਹੋ ਸਕਦਾ ਹੈ ਕਿ ਇਹੋ ਗਲ ਹੋਵੇ । ਸਚ ਤਾਂ ਇਹ ਹੈ
ਕਿ ਮੈਂ ਆਪ ਵੀ ਕਈ ਦਿਨਾਂ ਤੋਂ ਇਹੋ ਸੋਚ ਰਿਹਾ ਸਾਂ ਕਿ ਜੇ ਇਹੋ
ਜਿਹਾ ਹਵਾਈ ਜਹਾਜ਼ ਬਨਾਇਆ ਜਾ ਸਕੇ ਜੋ ਨਾਂ ਦਿਸੇ ਅਤੇ ਨਾਂ
ਆਵਾਜ਼ ਦੇਵੇ ਤਾਂ ਸਾਡਾ ਕੰਮ ਬੜੀ ਛੇਤੀ ਹੋ ਸਕੇਗਾ, ਪਰ ਕੋਈ ਉਪਾ
ਨਹੀਂ ਸੁਝਿਆ ਅਤੇ ਅਸਲ ਵਿਚ ਤਾਂ ਸਮਾਂ ਹੀ ਨਹੀਂ ਮਿਲਿਆ ।
ਤੁਹਾਨੂੰ ਯਾਦ ਹੋਵੇਗਾ ਕਿ ਗੋਪਾਲ ਸ਼ੰਕਰ ਦਾ ਜਿਹੜਾ ਹਵਾਈ ਜਹਾਜ਼
ਅਸਾਂ ਫੜਿਆ ਸੀ ਉਸ ਵਿਚ ਇਹ ਗੁਣ ਸੀ ਕਿ ਉਹਦੇ ਇੰਜਨਾਂ ਦੀ
ਆਵਾਜ਼ ਬਹੁਤ ਹੀ ਘਟ ਹੁੰਦੀ ਸੀ। ਭਾਵੇਂ ਮੈਂ ਵੀ ਆਪਣੇ ਹਵਾਈ
ਜਹਾਜ਼ਾਂ ਦੀ ਆਵਾਜ਼ ਬੜੀ ਘਟ ਕਰ ਦਿਤੀ ਹੈ ਪਰ ਉਹੋ ਜਿਹੀ ਨਹੀਂ
ਕਰ ਸਕਿਆ ਜਿਹੋ ਜਹੀ ਉਸ ਹਵਾਈ ਜਹਾਜ਼ ਦੀ ਸੀ । ਅਫਸੋਸ ਕਿ
ਗੋਪਾਲ ਸ਼ੰਕਰ ਉਹਨੂੰ ਲੈਂਦਾ ਗਿਆਂ ਨਹੀਂ ਤਾਂ ਮੈਂ ਉਹਦੀ ਪੂਰੀ ਨਕਲ
ਲਾਹ ਲੈਂਦਾ। ਕੀ ਪਤਾ ਗੋਪਾਲ ਸ਼ੰਕਰ ਨੇ ਉਸੇ ਵਿਚ ਹੀ ਕੋਈ ਉਨਤੀ
ਕਰ ਲਈ ਹੋਵੇ ਕਿ ਉਹ ਦਿਸੇ ਨਾ । ਇਸ ਗਲ ਦੀ ਪੂਰੀ ਪੜਤਾਲ
ਹੋਣੀ ਚਾਹੀਦੀ ਹੈ।
ਨਗੇਂਦਰ-ਪੜਤਾਲ ਹੀ ਨਹੀਂ, ਮੈਂ ਇਹ ਚਾਹੁੰਦਾ ਹਾਂ ਕਿ
ਉਹ ਹਵਾਈ ਜਹਾਜ਼ ਸਾਡੇ ਕਬਜ਼ੇ ਵਿਚ ਆ ਜਾਵੇ ਅਤੇ ਅਸੀਂ ਉਹੋ
ਕਾਢ ਆਪਣੇ ਹਵਾਈ ਜਹਾਜ਼ਾਂ ਨੂੰ ਲਾਕੇ ਉਨਾਂ ਨੂੰ ਨਾਂ ਦਿਸਣ ਵਾਲੇ
ਬਣਾ ਲਈਏ।
ਕੇਸ਼ਵ-ਜੇ ਏਦਾਂ ਹੋ ਜਾਵੇ ਤਾਂ ਕੀ ਗਲ ਹੈ, ਪਰ ਕੀ ਇਹ
ਸੰਭਵ ਹੋ ਸਕੇਗਾ ? ਗੋਪਾਲ ਸ਼ੰਕਰ ਆਪਣੇ ਉਸ ਜਹਾਜ਼ ਦੀ ਜਾਨ ਤੋਂ
ਵਧ ਰਾਖੀ ਕਰਦਾ ਹੋਵੇਗਾ। ਉਸ ਦੇ ਕਬਜ਼ੇ ਵਿਚੋਂ ਉਹਨੇ ਕਢ ਕੇ
ਲਿਆਉਣਾ ਬੜਾ ਔਖਾ ਕੰਮ ਹੈ ।
ਖੂਨ ਦੀ ਗੰਗ-੪

੨੨