ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੁਣੀ ਹੈ ।
ਕੇਸ਼ਵ ਜੀ-ਉਹ ਕੀ ?
ਨਗੇਂਦਰ-ਇਕ ਜਾਸੂਸ ਨੇ ਖਬਰ ਭੇਜੀ ਹੈ ਕਿ ਗੋਪਾਲ ਸ਼ੰਕਰ
ਨੇ ਇਕ ਇਹੋ ਜਿਹਾ ਹਵਾਈ ਜਹਾਜ਼ ਬਨਾਇਆ ਹੈ ਜੋ ਅਕਾਸ਼ ਵਿਚ
ਉਡਦਾ ਰਹੇ ਤਾਂ ਨਾਂ ਤਾਂ ਉਹਦੀ ਆਵਾਜ਼ ਆਉਂਦੀ ਹੈ ਅਤੇ ਨਾਂ ਹੇਠੋਂ
ਦਿਸਦਾ ਹੀ ਹੈ ।
ਕੇਸ਼ਵ-ਕੀ ਕਿਹਾ ? ਨਾਂ ਆਵਾਜ਼ ਆਉਂਦੀ ਹੈ, ਨਾਂ
ਦਿਸਦਾ ਹੈ ?
ਨਗੇਂਦਰ-ਹਾਂ ਇਹੋ ਗੱਲ ਹੈ।
ਕੇਸ਼ਵ-ਹੈਰਾਨੀ ਦੀ ਗੱਲ ਹੈ, ਕੀ ਏਦਾਂ ਹੋਣਾ ਸੰਭਵ ਹੈ ?
ਨਗੇਂਦਰ-ਇਹੋ ਤਾਂ ਮੈਂ ਤੁਹਾਨੂੰ ਪੁਛਣਾ ਚਾਹੁੰਦਾ ਹਾਂ । ਮੇਰੀ
ਸਮਝ ਵਿਚ ਨਹੀਂ ਆਉਂਦਾ ਕਿ ਇਸ ਖਬਰ ਤੇ ਕਿਥੋਂ ਤਕ
ਵਿਸ਼ਵਾਸ਼ ਕਰਾਂ । ਕੀ ਸਾਇੰਸ ਰਾਹੀਂ ਏਦਾਂ ਹੋ ਸਕਦਾ ਹੈ ਕਿ ਇਹੋ
ਜਿਹਾ ਹਵਾਈ ਜਹਾਜ਼ ਬਨਾਇਆ ਜਾ ਸਕੇ ਜੋ ਨਾਂ ਦਿਸੇ ਤਾਂ ਨਾਂ
ਜੀਹਦੀ ਆਵਾਜ਼ ਹੋਵੇ ।
ਕੇਸ਼ਵ-(ਕੁਝ ਰੁਕਦੇ ਹੋਏ) ਸਾਇੰਸ ਦੇ ਅਗੇ ਅਸੰਭਵ ਕੁਝ ਵੀ
ਨਹੀਂ ਹੈ ਅਤੇ ਗੋਪਾਲ ਸ਼ੰਕਰ ਪਹਿਲੇ ਦਰਜੇ ਦਾ ਸਾਇੰਸਦਾਨ ਹੈ ।
ਪਰ ਮੈਨੂੰ ਵਿਸ਼ਵਾਸ਼ ਨਹੀਂ ਹੁੰਦਾ ਕਿ ਇਹੋ ਜਹੀ ਚੀਜ਼ ਸੌਖੇ ਹੀ ਬਣ
ਸਕਦੀ ਹੋਵੇ ।
ਨਗੇਂਦਰ-ਮੇਰਾ ਵੀ ਪਹਿਲਾਂ ਤਾਂ ਇਹੋ ਹੀ ਖਿਆਲ ਹੋਇਆ
ਸੀ ਪਰ ਹੁਣ ਸੋਚਣ ਨਾਲ ਇਹ ਖਬਰ ਸੱਚੀ ਜਾਪਦੀ ਹੈ, ਓਸ ਦਿਨ
ਗੋਨਾ ਪਹਾੜੀ ਵਾਲੀ ਸਾਡੀ ਮੀਟਿੰਗ ਜਿਸ ਤਰਾਂ ਬੰਬ ਸੁਟਕੇ ਬਰਬਾਦ
ਕਰ ਦਿਤੀ ਗਈ ਸੀ ਅਤੇ ਸਾਡੇ ਦੋ ਸੌ ਤੋਂ ਉਤੇ ਆਦਮੀ ਮਾਰੇ ਗਏ
ਸਨ ਉਹ ਇਸੇ ਹਵਾਈ ਜਹਾਜ਼ ਦਾ ਕੰਮ ਜਾਪਦਾ ਹੈ । ਬਚੇ ਹੋਏ ਸਾਰੇ
ਬੰਦਿਆਂ ਨੇ ਇਹੋ ਕਿਹਾ ਸੀ ਕਿ ਕਿਸੇ ਹਵਾਈ ਜਹਾਜ਼ ਨੇ ਉਨ੍ਹਾਂ ਤੇ ਬੰਬ
ਸੁਟੇ ਸਨ ਅਤੇ ਇਹ ਵੀ ਸਾਰਿਆਂ ਨੇ ਹੀ ਕਿਹਾ ਸੀ ਕਿ ਹਵਾਈ
ਜਹਾਜ਼ ਦੇ ਆਉਣ ਦੀ ਕੋਈ ਆਵਾਜ਼ ਨਹੀਂ ਆਈ ਸੀ। ਮੈਂ ਉਸ ਵੇਲੇ
ਖੂਨ ਦੀ ਗੰਗਾ-੪

੨੧