ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਸੰਧੂ ਦੇ ਰੈਜ਼ੀਡੈਂਟ ਤੇ ਮਹਾਰਾਜ ਨਿਪਾਲ ਲਗ ਕੁਲ ਨਿਤ ਹੀ
ਗਲ ਬਾਤ ਕਰਦੇ ਹਨ । ਨਿਪਾਲ ਰਿਆਸਤ ਨੇ ਆਪਣੇ ਸਾਰੇ ਅਧਿਕਾਰ
"ਜਵਾਲਾ ਮੁਖੀ" ਅਤੇ ਉਹਦੇ ਆਲੇ ਦੁਆਲੇ ਦੀ ਜ਼ਮੀਨ ਦੇ ਬਾਰੇ,
ਛਡ ਦਿਤੇ ਹਨ। ਛੇਤੀ ਹੀ ਇਹ ਐਲਾਨ ਹੋਣ ਵਾਲਾ ਹੈ ਕਿ "ਜੇ ਓਸ
ਜ਼ਮੀਨ ਬਾਰੇ ਕਿਸੇ ਨੇ ਕੋਈ ਹਕ ਦਸਨਾ ਹੋਵੇ ਤਾਂ ਸਿਧਾ ਨਿਪਾਲ ਮਹਾ-
ਰਾਜ ਦੇ ਪਾਸ ਆਪ ਆ ਕੇ ਕਰੇ, ਬੇਨਤੀ ਪੱਤ੍ਰਾਂ ਤੇ ਕੋਈ ਕਾਰਰਵਾਈ
ਨਹੀਂ ਕੀਤੀ ਜਾ ਸਕਦੀ।" ਇਹਦਾ ਮਤਲਬ ਡੂੰਘਾ ਜਾਪਦਾ ਹੈ।
ਹੋ ਸਕਦਾ ਹੈ ਕਿ ਬੇਨਤੀ ਪੱਤਰ ਭੇਜਣ ਵਾਲੇ ਨੂੰ ਗ੍ਰਿਫ਼ਤਾਰ ਕਰਨ
ਲਈ ਹੀ ਇਹ ਕਾਰਰਵਾਈ ਕੀਤੀ ਗਈ ਹੋਵੇ।
“ਕੁਝ ਹੋਰ ਵੀ ਗਲਾਂ ਦਾ ਪਤਾ ਲਗਾ ਹੈ ਜਿਨ੍ਹਾਂ ਬਾਰੇ ਅਗਲੀ
ਰੀਪੋਰਟ ਵਿਚ ਲਿਖਾਂਗਾ।”
ਪੜਕੇ ਨਗਿੰਦਰ ਸਿੰਹ ਨੇ ਇਹ ਕਾਗਜ਼ ਵੀ ਰੱਖ ਦਿਤਾ ਅਤੇ
ਫੇਰ ਮਥੇ ਤੇ ਹੱਥ ਰਖਕੇ ਕੁਝ ਸੋਚਣ ਲਗੇ ।
ਕਾਫੀ ਚਿਰ ਏਸੇ ਤਰ੍ਹਾਂ ਹੀ ਬੀਤ ਗਿਆ । ਪਤਾ ਨਹੀਂ ਕਿਸ
ਚਿੰਤਾ ਨੇ ਨਗੇਂਦਰ ਸਿੰਹ ਨੂੰ ਫੜਿਆ ਹੋਇਆ ਸੀ ਕਿ ਬੜਾ ਕੁਝ ਸੋਚ
ਵਿਚਾਰ ਕਰਨ ਤੇ ਵੀ ਉਹ ਕੁਝ ਨਿਸਚਾ ਨਹੀਂ ਕਰ ਸਕੇ ਕਿ ਕੀ
ਕਰਨਾ ਚਾਹੀਦਾ ਹੈ। ਅਖੀਰ ਇਕ ਲੰਮਾ ਸਾਹ ਲੈ ਕੇ ਉਨਾਂ ਨੇ ਹੱਥ
ਵਧਾਇਆ ਅਤੇ ਇਕ ਟੈਲੀਫੋਨ ਦਾ ਚੋਂਗਾ ਚੁਕਿਆ ਜੋ ਉਨ੍ਹਾਂ ਦੇ ਮੇਜ਼
ਦੀ ਇਕ ਨੁਕਰ ਵਿਚ ਪਿਆ ਹੋਇਆ ਸੀ । ਇਹ ਟੈਲੀਫੋਨ ਕਿਸੇ
ਨਵੇਂ ਹੀ ਢੰਗ ਦਾ ਸੀ ਜੀਹਦੇ ਹੇਠਲੇ ਹਿਸੇ ਵਿਚ ਕਈ ਬਟਨ ਲਗੇ
ਹੋਏ ਸਨ । ਨਗੇਂਦਰ ਸਿੰਹ ਨੇ ਇਨ੍ਹਾਂ ਚੋਂ ਕਈ ਬਟਨਾਂ ਨੂੰ ਕੁਝ ਖਾਸ
ਖਾਸ ਤਰੀਕਿਆਂ ਨਾਲ ਘੁਮਾਇਆ ਅਤੇ ਦਬਿਆ ਕੁਝ ਦੇਰ ਪਿਛੋਂ
ਘੰਟੀ ਵਜੀ ਅਤੇ ਨਗੇਂਦਰ ਨੇ ਚੋਂਗਾ ਕੰਨ ਨਾਲ ਲਾਕੇ ਪੁੱਛਿਆ,
"ਕੌਣ ਹੈ, ਕੇਸ਼ਵ ਜੀ?" ਉੱਤਰ ਮਿਲਿਆ, "ਹਾਂ, ਕੀ ਸ੍ਰਦਾਰ ਹਨ?'
ਨਗੇਂਦਰ ਸਿੰਹ ਨੇ ਉੱਤਰ ਦਿੱਤਾ "ਹਾਂ" ਅਤੇ ਫੇਰ ਇਨ੍ਹਾਂ
ਦੋਹਾਂ ਦੀ ਟੈਲੀਫੋਨ ਰਾਹੀਂ ਗੱਲ ਬਾਤ ਹੋਣ ਲਗੀ ।
ਨਗੇਂਦਰ-ਕੇਸ਼ਵ ਜੀ, ਅਜ ਤਾਂ ਇਕ ਬੜੀ ਭੈੜੀ ਖਬਰ
ਖੂਨ ਦੀ ਗੰਗਾ-੪

੨੦