ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੁਹਾਡੇ ਆਉਣ ਦੀ ਆਸ਼ਾ ਨਾਲ ਜੀਉਂਦੀ ਹੋਈ, ਅਤੇ ਉਸੇ
ਡਰ ਨਾਲ ਮਰਦੀ ਹੋਈ,

ਕੇਵਲ ਤੁਹਾਡੀ-
"ਕਾਮਨੀ"


ਇਕ ਠੰਡਾ ਸਾਹ ਭਰਕੇ ਨਗੇਂਦਰ ਸਿੰਹ ਨੇ ਚਿਠੀ ਰਖ ਦਿਤੀ
ਅਤੇ ਇਕ ਦੂਜਾ ਕਾਗਜ਼ ਚੁਕਿਆ ਜੋ ਉਨ੍ਹਾਂ ਦੇ ਸਾਹਮਣੇ ਹੀ ਮੇਜ਼ ਤੇ
ਪਿਆ ਹੋਇਆ ਸੀ। ਇਸ ਤੇ ਅੱਖਰਾਂ ਦੀ ਥਾਂ ਟੇਡੀਆਂ ਖੇਡੀਆਂ ਲੀਕਾਂ
ਨਿਸ਼ਾਨ ਤੇ ਅੰਕ ਬਣੇ ਹੋਏ ਸਨ ਜਿਨਾਂ ਦੇ ਕਰਕੇ ਕੁਝ ਵੀ ਸਮਝ ਵਿਚ
ਨਹੀਂ ਆਉਂਦਾ ਸੀ ਕਿ ਇਹ ਕੋਈ ਲਿਖਾਈ ਹੈ ਜਾਂ ਕਿਸੇ ਅਨਪੜ
ਬਚੇ ਦੀ ਕਾਰੀਗਰੀ, ਪਰ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕ ਇਹ ਇਕ
ਰੀਪੋਰਟ ਹੈ ਜੋ ਰਕਤ ਮੰਡਲ ਦੇ ਇਕ ਜਾਸੂਸ ਨੇ ਜਵਾਂਲਾਂ ਮੁਖੀ ਦੇ ਅਫ-
ਸਰ ਪਾਸ ਭੇਜੀ ਹੈ । ਇਹ ਰਕਤ ਮੰਡਲ ਦੇ ਖਾਸ ਇਸ਼ਾਰਿਆਂ ਵਿਚ
ਲਿਖੀ ਹੋਈ ਹੈ ਅਤੇ ਇਹਦਾ ਮਤਲਬ ਇਹ ਹੈ:-
"ਪੰਡਤ ਗੋਪਾਲ ਸ਼ੰਕਰ ਆਪਣੇ ਹਵਾਈ ਜਹਾਜ਼ ‘ਸ਼ਿਆਮਾ' ਤੇ
ਇਕ ਦੋਸਤ ਐਡਵਰਡ ਕੋਮਲ ਦੇ ਨਾਲ ਕਈ ਦਿਨ ਹੋਏ ਨਿਪਾਲ ਦੀ
ਸਿੰਧੂ ਰੇਜੀਡੈਨਸੀ ਵਿਚ ਪੁਜ ਚੁਕੇ ਹਨ । ਉਨ੍ਹਾਂ ਦੇ ਇਸ ਹਵਾਈ ਜਹਾਜ਼
'ਸ਼ਿਆਮਾ' ਵਿਚ ਇਕ ਭਿਆਨਕ ਗੁਣ ਹੈ । ਜਦ ਇਹ ਚਲਦਾ ਹੈ ਤਾਂ
ਇਹਦੇ ਇੰਜਨਾਂ ਦੀ ਆਵਾਜ਼ ਬਿਲਕੁਲ ਨਹੀਂ ਹੁੰਦੀ ਅਤੇ ਹੇਠੋਂ ਧਰਤੀ
ਤੋਂ ਇਹ ਦਿਸਦਾ ਵੀ ਨਹੀਂ। ਇਸ ਤਰ੍ਹਾਂ ਗੁਪਤ ਰੂਪ ਵਿਚ ਆਕੇ ਇਹ
ਆਪਣਾ ਕੰਮ ਕਰ ਸਕਦਾ ਹੈ । ਰਕਤ ਮੰਡਲ ਨਾਲ ਟਕਰ ਲੈਣ ਲਈ
ਇਹ ਬੜੇ ਖਤਰੇ ਦੀ ਚੀਜ਼ ਗੋਪਾਲ ਸ਼ਕਰ ਨੇ ਕਢੀ ਹੈ।"
ਇਹ ਵੀ ਸੁਨਣ ਵਿਚ ਆਇਆ ਹੈ ਕਿ ਬਹੁਤ ਸਾਰੀ ਫੌਜ
ਦੂਰ ਦੂਰ ਦੇ ਕਿਲਿਆਂ ਤੋਂ ਇਸੇ ਪਾਸੇ ਆ ਰਹੀ ਹੈ | ਨਿਪਾਲ ਦੀ ਸਰ-
ਹਦ ਵਾਲੀ ਤ੍ਰਿਪਨਕੂਟ ਦੀ ਛਾਉਨੀ ਵਿਚ ਨਿਤ ਨਵੀਆਂ ਪਲਟਨਾਂ
ਪੁਜ ਰਹੀਆਂ ਹਨ । ਹਵਾਈ ਜਹਾਜ਼ਾਂ ਦੇ ਉਡਣ ਲਈ ਇਕ ਬੜਾ ਵਡਾ
ਮੈਦਾਨ ਤਿਆਰ ਕੀਤਾ ਜਾ ਰਿਹਾ ਹੈ ਅਤੇ ਅਫਵਾਹ ਹੈ ਕਿ ਬੜੀ ਛੇਤੀ
ਤਿੰਨ ਚਾਰ ਦਸਤੇ ਹਵਾਈ ਜਹਾਜ਼ਾਂ ਦੀ ਪਲਟਨ ਦੇ ਵੀ ਆ ਪੁੱਜਣਗੇ ।
ਖੂਨ ਦੀ ਗੰਗਾ-੪

੧੯