ਪੰਨਾ:ਖੁਲ੍ਹੇ ਲੇਖ.pdf/99

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੯੩ )

ਆਰਟ

ਅਸੀ ਹਿੰਦੁਸਤਾਨ ਵਿੱਚ ਅਕਲੀ ਚਾਲਾਕੀਆਂ ਵਲ| ਇਵੇਂ ਪਏ ਹਾਂ ਕਿ ਸਾਨੂੰ ਨਾ ਖੁਦਾ ਹੀ ਮਿਲਿਆ ਹੈ ਨਾ ਜਨਮ, ਨਾ ਇਸ ਜੀਵਨ ਦਾ ਸੁਖ ਪ੍ਰਾਪਤ ਹੋਇਆ ਹੈ ਤੇ ਨਾ ਅਗਲੀ ਦੁਨੀਆਂ ਦਾ ਹੀ ਕੁਛ ਪਤਾ ਲੱਗਾ ਹੈ, ਭਾਵੇਂ ਅਸੀ ਆਪਣੇ ਆਪ ਨੂੰ ਲਗਾਤਾਰ ਸਦੀਆਂ ਥੀਂ ਧੋਖਾ ਦੇਈ ਆ ਰਹੇ ਹਾਂ, ਕਿ ਅਸੀ ਬੜੀ ਅਗੱਮ ਦੀ ਰੂਹਾਨੀਅਤ ਨੂੰ ਪਹੁੰਚ ਪਏ ਹਾਂ । ਇਹ ਸਾਡਾ ਅਕਲੀ ਬੁਖਾਰ ਤਦ ਉਤਰਦਾ ਹੈ| ਜਦ ਅਸੀ ਜਾਪਾਨ ਜੈਸੇ ਮੁਲਕ ਜਾ ਕੇ ਦੇਖੀਏ, ਕਿ ਲੋਕੀ ਕਿਸ ਤਰਾਂ ਰਹਿੰਦੇ ਬਹਿੰਦੇ ਹਨ । ਉਨ੍ਹਾਂ ਆਪਣੇ ਬਾਗ ਕਿਸ ਤਰਾਂ ਸੁਰਗ ਦੇ ਨੰਦਨ-ਬਣ ਵਾਂਗ ਸਜਾਏ ਹੋਏ ਹਨ । ਉਨਾਂ ਨੇ ਕੁਦਰਤ ਨੂੰ ਕਿਸ ਤਰਾਂ ਆਪਣੇ ਅੰਦਰ ਵਸਾਯਾ ਹੋਇਆ ਹੈ ਤੇ ਆਪ ਉਸ ਅੰਦਰ ਵੱਸੇ ਹੋਏ ਹਨ ਤੇ ਉਨਾਂ ਦਾ ਜੀਵਨ ਕਿਸ ਤਰਾਂ ਮੌਤ ਬੀ ਅਤੇ ਹੈ ਤੇ ਉਨਾਂ ਦੀਆਂ ਰਿਸ਼ਤਾਵਾਰੀਆਂ ਤੇ ਦੋਸਤੀਆਂ ਤੇ ਪਿਆਰ ਆਪੇ ਵਿੱਚ ਕਿਸ| ਤਰਾਂ ਫੁਲ ਵਰਗੇ ਕੋਮਲ ਤੇ ਫੁੱਲਾਂ ਵਾਂਗ ਸੁਹਣੇ ਤੇ ਸਬਕ ਹਨ । ਜੇ ਉਨਾਂ ਨੂੰ ਪੁੱਛੋ ਰੱਬ ਕੀ ਹੈ, ਦੁਨੀਆਂ ਕਦ ਬਣੀ ਹੈ, ਕਿੰਝ ਬਣੀ ਹੈ, ਕਿਸ ਬਣਾਈ ਹੈ? ਤਦ ਵੱਡੇ ਥਾਂਵੱਡਾ ਜਾਪਾਨ ਦਾ ਦਾਨਾ ਸਿਰ ਨੂੰ ਖੁਰਕ ਕੇ ਬਾਲਕ ਵਾਂਗ ਬਿਹਬਲ ਜਿਹਾ ਹੋ ਜਾਂਦਾ ਹੈ ਤੇ ਹੈਰਾਨ ਹੁੰਦਾ ਹੈ, ਕਿ ਕੋਈ ਇਹੋ