ਪੰਨਾ:ਖੁਲ੍ਹੇ ਲੇਖ.pdf/78

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



( ੬੨ ).

ਕਵੀ ਜਨ ਸਦਾ ਆਪਣਾ ਨੇਮ ਤੇ ਕਾਨੂੰਨ ਆਪ ਹੁੰਦੇ ਹਨ, ਉਨ੍ਹਾਂ ਨੂੰ ਬਾਹਰ ਦੀ ਲੋਕਾਚਾਰੀ ਤੇ ਦੁਨੀਆਦਾਰਾਂ ਵਾਲੀ, ਵਿਵਹਾਰਕ ਨੀਤੀ ਤੇ ਧਿਆਨ ਫੋਕੀ ਅਕਲ ਉੱਕਾ ਲੋੜ ' ਨਹੀਂ ਹੁੰਦੀ | ਪਤੀਤ ਇੰਵ ਹੁੰਦਾ ਹੈ, ਜਿਵੇਂ ਉਹ ਬੇਅਸੂਲ, ਅਨੇਮੀ ਤੇ ਬਾਵਲੇ ਜਿਹੇ ਲੋਕ ਹਨ, ਜਿਨਾਂ ਨੂੰ ਦੁਨੀਆਂ ਵਾਲੇ ਇਖਲਾਕ ਵੀ ਕਾਹਲਾ ਪਾਂਦਾ ਹੈ । ਉਹਨਾਂ ਦਾ ਇਖਲਾਕ ਕਿਸੀ ਸ਼ਰੀਅਤ ਦੀਆਂ ਲਕੀਰਾਂ ਅੰਦਰ ਨਹੀਂ ਮਿਟਦਾ, ਅੱਜ ਕੁਛ ਕਹਿੰਦੇ ਹਨ ਕੱਲ ਓਸ ਥਾਂ ਉਲਟ ਕਹਿੰਦੇ ਹਨ। ਕੁਛ ਅਜਲੀਲਾ-ਮਕਾਨੀ ਜਿਹੇ ਲੋਕ ਹਨ, ਜਿੱਥੇ ਦੁਨੀਆਂ ਵਾਲਿਆਂ ਦੇ ਸਾਧਾਰਣ ਆਚਰਣ ਤੇ ਸਭਯਤਾ ਦੇ ਖੰਭ ਸੜਦੇ ਹਨ ਤੇ ਵੱਡੇ ਥਾਂ ਵੱਡਾ ਅੱਛੇ ਥੀਂ ਅੱਛਾ ਦੁਨੀਆਂ ਵਾਲਿਆਂ ਦਾ ਆ- . ਚਰਣ ਕਵੀ-ਦਲ ਨੂੰ ਕੋਈ ਇੱਕ ਅੱਧ ਦਾ ਮਾਣੁ ਹਛਾਈ ਦਾ ਦਿੰਦਾ ਹੈ ਤੇ ਉੱਨਾਕੁ ਉਨਾਂ ਨੂੰ ਚੋਰਾਂ ਯਾਰਾਂ ਮੰਗਲ ਮੁਖੀਆ ਦੇ ਵਲੂੰਦਰੇ ਜੀਵਨ ਕਥਾ ਬੀ ਵੀ ਲੱਝ ਜਾਂਦਾ ਹੈ |

| ਜਦ ਦੁਨੀਆਂ ਵਾਲੇ ਕਹਿੰਦੇ ਹਨ, ਫਲਾਣਾ ਬੜਾ ਅੱਛਾ ਆਦਮੀ ਹੈ ਕਵਿਤਾ ਵਿੱਚ, ਇਹ ਕੋਈ ਪ੍ਰਸ਼ੰਸਾ ਨ ਜਿਸ ਤਰਾਂ ਕਿੱਕਰ ਨੂੰ ਕਿਹਾ ਕਿੱਕਰ ਹੈ, ਅੱਛਾ ਹੋਣਾ ਕੋਈ ਹਛੜਾਈ ਨਹੀਂ, ਜਦ ਤਕ ਹਛੜਾਈ ਕਿਸੇ ਜਾਂਦੇ ਰੰਗ ਵਿਚ ਚੱਲ ਨਹੀਂ ਰਹੀ, ਡਾਈਨੋਮਿਕ ਨਹੀਂ ਤੇ ਆਪਣੀ ਚਾਲ ਵਿੱਚ ਓਹ ਭਰੇ ਕਟੋਰੇ ਵਾਂਗ ਅਡੋਲ ਨਹੀਂ, ਜੇਹੜਾ