ਪੰਨਾ:ਖੁਲ੍ਹੇ ਲੇਖ.pdf/69

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੫੩ )

ਗਾਉਂਦੀਆਂ ਹਨ, ਕੋਲ ਨਾਚ ਨੱਚਦੇ ਹਨ, ਕੁਲ ਜੀਵਨ ਦੇ ਸਿੱਟੇ ਸਿੱਧੇ ਉੱਚੇ ਹੋ ਟੋਲਦੇ ਹਨ, ਤੇ ਇਸ ਥਾਂ ਥੱਲੇ ਦੀ ਸਭ ਕਵਿਤਾ ਜਿਸ ਵਿਚ ਕੁਲ ਦੁਨੀਆਂ ਦੇ ਕਵੀ, ਚਿਤਕਾਰ ਆਦਿਕਾਂ ਦੀਆਂ ਕਰਨੀਆਂ ਹਨ, ਕਾਲੀਦਾਸ ਤੇ ਸ਼ੈਕਸਪੀਅਰ ਆਦਿ ਸਭ ਇਕ ਸਕੂਲ ਦੇ ਮੁੰਡੇ ਹਨ, ਜੇਹੜੇ ਆਪਣੇ ਇਸ ਯਤਨ ਵਿੱਚ ਹਨ ਕਿ ਕਿਸੀ ਤਰਾਂ ਕਵਿਤਾ ਦੇ ਰੱਬੀ ਰੰਗ ਨੂੰ ਪਹੁੰਚ ਸਕੀਏ । ਜਿਵੇਂ ਕਣਕ ਦਾ ਸਿੱਟਾ ਪ੍ਰਕਾਸ਼ ਨੂੰ ਤੱਕਣ ਦੀ ਤਾਂਘ ਵਿੱਚ ਸਿਰ ਉੱਚਾ ਕਰਦਾ ਹੈ, ਤਿਵੇਂ ਇਹ ਸਬ ਹੈਵਾਨ-ਇਨਸਾਨ ਕਵੀ, ਸੂਰਜ ਨੂੰ ਤੱਕਣ ਦੀ ਚਾਹ ਵਿੱਚ ਸਿਰ ਕੱਢ ਰਹੇ ਹਨ, ਪਰ ਜਿਸ ਅਰਥ ਵਿੱਚ ਕਵੀ-ਚਿੱਤ ਦਾ ਅਸੀਂ ਜ਼ਿਕਰ ਕਰ ਰਹੇ ਹਾਂ, ਉਸ ਅਰਥ ਵਿੱਚ ਇਹ ਵੱਡੇ ਵੱਡੇ ਦੁਨੀਆਂ ਦੇ ਮੰਨੇ ਪ੍ਰਮੰਨੇ ਕਵੀ ਹੈਵਾਨੀਇਨਸਾਨ ਵਿੱਚ ਬਸ ਵੱਡੇ ਹਨ, ਇਨ੍ਹਾਂ ਦੀ ਅੰਤਰਯਾਮਤਾ ਬਸ ਹੈਵਾਨ ਰੂਪੀ ਕੀੜਿਆਂ ਦੇ ਦਿਲਾਂ ਤੱਕ ਹੈ । ਫਿਤਰਤ ਦੇ ਹੈਵਾਨ-ਇਨਸਾਨੀ ਕਾਂਬਿਆਂ ਦੇ ਰੰਗ ਨੂੰ ਆਪਣੇ ਅੰਦਰ ਭਰ ਕੁਰ ਬਾਹਰ ਕੱਢਣਾ ਤੇਇਉਂ ਅਪਣੇ ਜਿਹੇ ਹੈਵਾਨਾਂ ਦੇ ਭਾਵਾਂ ਦਾ ਜਾਣੂ ਹੋਣਾ ਬਸ ਇਕ ਸੁਰਖਾਬ ਦਾ ਪਰ, ਇਹ ਲੋਕ ਆਪਣੀ ਪਗੜ ਵਿੱਚ ਲਗਾ ਸਮਝਦੇ ਹਨ ਕਿ ਇਕ ਸੀਮਾ ਹੋ ਗਈ। ਕੀ ਇਸ ਹੈਵਾਨ ਥੀਂ ਅਸੀਂ ਅੱਕ ਧੱਕ ਤੋਂ ਗਏ ? ਕੀ ਅੱਜ ਤਕ ਦੀਆਂ ਕਰਤੂਤਾਂ ਇਹਦੇ