ਪੰਨਾ:ਖੁਲ੍ਹੇ ਲੇਖ.pdf/67

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੫੧ )

ਹੈ, ਉਹ ਕੁਛ ਥੀਣ-ਅਧੀਣ, ਹੋਣ-ਅਣਹੋਣ ਜਿਹੇ ਦਾ ਵੇਲਾ ਰੰਗ ਰਸ ਦਾ ਹੈ, ਉਹ ਰਸ ਹੈ । ਇਹ ਭੇਤ ਕੇਵਲ ਸੱਚਾ ਰਸਿਕ ਕਿਰਤ ਵਾਲਾ ਪਾਰਖੀ ਚਿੱਤ ਜਾਣ ਸੱਕਦਾ ਹੈ। ਆਪਾਂ ਨੂੰ ਤਾਂ ਕਿ ਸੀ ਖਵਾਹਿਸ਼ ਯਾ ਸੰਕਲਪ ਦੇ ਫਲੀਭੂਤ ਹੋਣ ਵਿੱਚ ਰਸ ਦਿੱਸਦਾ ਹੈ। ਚਾਹਵਾਨ ਨੂੰ ਤੀਮੀਂ ਮਰਦ ਦਾ ਮਿਲਾਪ, ਭੁੱਖੇ ਨੂੰ ਰੋਟੀ, ਵਿੱਛੜੇ ਬੱਚੇ ਨੂੰ ਮਾਂ, ਗਰੀਬ ਨੂੰ ਧਨ, ਰਾਜੇ ਨੂੰ ਬਾਦਸ਼ਾਹੀ,ਸਿਪਾਹੀਨੂੰ ਮੈਦਾਨ ਜੰਗ, ਗੁਲਾਮ ਨੂੰ ਮਾਲਕ ਦੀ ਖੁਸ਼ੀ, ਇਲਮ ਵਾਲੇ ਨੂੰ ਉਹਦੀ ਅਨੇਕ ਲੋੜਾਂ ਦੀ ਪੂਰਣਤਾ ਆਦਿ, ਜਿਨ੍ਹਾਂ ਨੂੰ ਹਿੰਦੁਸਤਾਨ ਵਾਸੀਆਂ ਨੇ ਸਿੰਗਾਰ, ਵੈਰਾਗ, ਕਰੁਣਾ ਆਦਿ ਰਸਾਂ ਵਿੱਚ ਵੰਡਿਆ ਹੈ ਉਹ ਰਸ ਨਹੀਂ ਹਨ, ਉਹ ਤਾਂ ਇਨਸਾਨੀ ਫ਼ਿਤਰਤ ਦੇ ਵਲਵਲਿਆਂ ਦੇ ਉਤਾਰ, ਚੜਾ ਆਦਿ ਹਨ। ਇਹ ਪੁਰਾਣੇ ਲੋਦੀ ਚਿੱਤ ਦੇ ਪਲ ਛਿਨ ਦੇ ਟਿਕਾ, ਭੋਗਾਂ ਆਦਿ ਦੀ ਖੁਸ਼ੀ ਵਿੱਚ ਆਏ ਟਿਕਾ ਨੂੰ ਰਸ ਮੰਨਦੇ ਹਨ । ਰਸਿਕ ਕਿਰਤ ਅਰਥਾਤ ਕਵਿਤਾ ਤਦ ਅਰੰਭ ਹੁੰਦੀ ਹੈ, ਜਦ ਇਨਸਾਨੀ , ਫਿਤਰਤ ਜਿਹਦਾ ਠੀਕ ਨਾਂ ਹੈਵਾਨੀ ਫਿਤਰਤ ਹੈ ਤੇ ਸਾਡੀ ਤੇ . ( ਪਸ਼ੂਆਂ ਦੀ ਇਕੋ ਜਿਹੀ ਸਾਂਝੀ ਫਿਤਰਤ ਹੈ, ਝੜ ਜਾਂਦੀ ਹੈ।

ਸ਼ਿੰਗਾਰ, ਵੈਰਾਗਰ, ਬੀਰ ਤੇ ਕਰੁਣਾ ਰਸ ਆਦਿ ਸਭ ਹੈਵਾਨਾਂ ਪਰ ਭੀ ਆਉਂਦੇ ਹਨ। ਹੈਵਾਨ ਜਦ ਮਨੁੱਖ ਵਿੱਚੋਂ * ਨਿਕਲ ਜਾਂਦਾ ਹੈ ਤਦ ਉਹ ਬੇਹੋਸ਼ੀ ਦੀ ਹੋਸ਼ ਆਂਦੀ ਹੈ, ਤਦ ਉਹ ਤਬੀਅਤ ਦੀ ਸਫਾਈ, ਸਚਾਈ, ਸਰਲਤਾ, ਆਪ