ਪੰਨਾ:ਖੁਲ੍ਹੇ ਲੇਖ.pdf/29

ਇਹ ਸਫ਼ਾ ਪ੍ਰਮਾਣਿਤ ਹੈ



( ੧੩ )


ਚੁੰਮੀ ਦਿੰਦਾ ਰਿਹਾ ਹਾਂ, ਕੀ ਅਜ ਮੈਂ “ਗੁਡ-ਨਾਈਟ ਕਿੱਸ" ਨਹੀਂ ਕਰ ਸੱਕਾਂਗਾ। ਇਸ ਹਾੜੇ ਵਿੱਚ ਅਜੀਬ ਦਰਦ ਤੇ ਬੇ ਬਸੀ ਸੀ ਇਹੋ ਜਿਹੇ ਨੇਮੀ ਪ੍ਰੇਮੀ ਮਨੁੱਖੀ ਪਿਆਰ ਵਿੱਚ ਜਦ ਉਹ ੫੦ ਸਾਲ ਪਕਦਾ ਹੈ ਉਸ ਵਿੱਚ ਪਿਆਰ ਮੂਰਤੀ ਮਾਨ ਹੁੰਦਾ ਹੈ। ਅਰਸ਼ਾਂ ਦੇ ਪਿਆਰ ਦੇ ਇਕ ਕਿਸੀ ਪ੍ਰਭਾਵ ਦੀ ਤਸਵੀਰ ਆਣ ਉਤਰਦੀ ਹੈ। ਲਗਾਤਾਰ ਐਸਾ ਪਿਆਰ ਭਰਿਯਾ ਨੇਮ ਸਿਮਰਨ ਹੋ ਜਾਂਦਾ ਹੈ॥

ਪਿਆਰ ਇਕ ਦ੍ਰਵਿਤਾ ਹੈ, ਜਿਹੜੀ ਨਦੀ ਦੇ ਵਹਿਣ ਵਾਂਗ "ਖਿਮਾ, ਦਯਾ," ਤੇ ਸਦਾ 'ਮਾਫੀ' ਵਿੱਚ ਵਿਚਰਦਾ ਹੈ। ਇਹਦਾ ਇਨਸਾਫ ਬਸ ਬਖਸ਼ਣਾ ਤੇ ਪਿਆਰ ਕਰਨਾ ਹੈ। ਇਹ ਤਾਂ ਗੰਗਾਧਾਰ ਹੋਈ ਜਿਸ ਵਿੱਚ ਸਭ ਕੂੜ ਦੀ ਮੈਲ ਉਤਰ ਜਾਂਦੀ ਹੈ। ਚਾਨਣੇ ਵਿੱਚ ਹਨੇਰੇ ਦਿਆਂ ਕੂੜੇ ਭੁਲੇਖਿਆਂ ਤੇ ਪ੍ਰਛਾਵਿਆਂ ਦਾ ਮੁੜ ਕੌਣ ਜ਼ਿਕਰ ਕਰਦਾ ਹੈ?

ਨੈਣ ਵਿਚ ਦੁਖੀਆਂ ਲਈ ਅੱਥਰੂ ਹਨ। ਸੰਦਲ ਦੇ ਬ੍ਰਿੱਛ ਵਾਂਗ ਕੁਹਾੜਾ ਮਾਰਣ ਵਾਲਿਆਂ ਲਈ ਸੁਗੰਧੀ ਤੇ ਕੁਰਬਾਨੀ ਹੈ, ਸੁਭਾ ਹੀ ਜਦ ਸੁਗੰਧੀ ਹੋਯਾ। ਰੇਸ਼ਮ ਦਾ ਕੀੜਾ ਸ਼ਾਇਦ ਰੇਸ਼ਮ ਦੀ ਤੰਦ ਆਪਣੇ ਵਿੱਚੋਂ ਕਦੀ ਕੱਢ ਨਾ ਸੱਕੇ ਤਾਂ ਸੰਭਵ ਹੈ, ਪਰ ਪਿਆਰ ਨਾਲ ਜੀਂਦਾ ਬੰਦਾ ਕਦੇ ਵੈਰ, ਵਿਰੋਧ ਕਰ ਹੀ ਨਹੀਂ ਸੱਕਦਾ॥

ਵੈਰ ਦਾ ਕੰਮ ਹੈ, ਕਿਸੀ ਸੋਹਣੀ ਚੀਜ ਨੂੰ ਅੰਨ੍ਹੇ ਵਾਹ