ਪੰਨਾ:ਖੁਲ੍ਹੇ ਲੇਖ.pdf/280

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੬੪)


ਲੋਕਾਂ ਦੀ ਲੋੜ ਹੈ ਜਿਵੇਂ ਵੱਡੇ ਗ੍ਰਿਹਸਥ ਦੇ ਇੰਤਜਾਮ ਕਰਨ , ਲਈ ਤਕੜੇ ਪਸ਼ੂਆਂ ਦੀ ਲੋੜ ਹੈ ਤੇ ਮੈਂ ਇਹ ਸਦਾ ਸਮਝਦਾ ਹਾਂ ਕਿ ਰਾਜੇ ਯਾ ਰਾਜਿਆਂ ਦੇ ਅਨੇਕ ਰੂਪ ਅੰਤਰ ਇਕ ਤਰਾਂ ਦੇ ਖਾਸ ਸਿੱਖਯਾ ਪਾਏ ਹੋਏ ਸਿੰਗਾਂ ਵਾਲੇ ਪਸ਼ੂ ਹਨ, ਜਿਹੜੇ ਆਪਣੇ ਸਿੰਗ ਮਾਮਲਿਆਂ ਦੇ ਢਿੱਡਾਂ ਵਿਸ ਮਾਰ ਮਾਰ ਮਾਮਲੇ ਨਜਿਠਦੇ ਹਨ, ਅਰ ਉਨ੍ਹਾਂ ਵਿੱਚ ਪਸ਼ੂ ਪੁਣਾ ਹੋਣਾ ਜਰੂਰੀ ਹੈ, ਚਾਲਾਕੀ ਆਦਿ ਵੀ ਗੁਣ ਹਨ, ਗਤਕਾ ਬਾਜ਼ੀ ਹੈ ਸੋ ਬਿਨਾ ਇਸ ਤਰਾਂ ਦੀ ਗਹਿਰੀ ਦੁਨੀਆਂ ਦਾਰੀ ਜਿਹਨੂੰ ਨੀਤੀ ਕਹਿੰਦੇ ਹਨ ਰਾਜ ਕਾਜ ਨਹੀਂ ਸਾਂਭੇ ਜਾ ਸੱਕਦੇ॥

ਤੇ ਜੇ ਚੰਗੀ ਨਸਲ ਦੇ ਕੰਮ ਕਰਨ ਵਾਲੇ ਪਸ਼ੂ ਹੋਣ ਤਾਂ ਉਹ ਇਹ ਮੁਲਕ ਦੇ ਕੰਮ ਚੰਗੀ ਤਰਾਂ ਨਜਿਠ ਲੈਣਗੇ। ਪਰ ਇਹ ਕਹਿਣਾ ਜਿਸ ਤਰਾਂ ਮਹਾਤਮਾਂ ਗਾਂਧੀ ਨੇ ਕਿਹਾ ਸੀ, ਕਿ ਜੇ ਈਸਾ ਨੇ ਮੁਲਕੀ ਮਾਮਲਿਆਂ ਵਿੱਚ ਦਖਲ ਨਹੀਂ ਦਿੱਤਾ ਤਾਂ ਓਸ ਅੰਸ ਵਿੱਚ ਉੱਨਾਂ ਹੀ ਘੱਟ ਮਹਾਤਮਾਂ ਸੀ, ਅਰਥਾਤ ਜਿਹੜਾ ਕੰਮ ਮੈਂ ਮਹਾਤਮਾਂ ਗਾਂਧੀ ਕਰ ਰਿਹਾ ਹਾਂ ਜੇ ਓਹੋ ਜਿਹਾ ਕੰਮ ਪੈਗੰਬਰਾਂ ਨਹੀਂ ਕੀਤਾ ਤੇ ਉਸ ਹੱਦ ਤਕ ਪੈਗੰਬਰ ਹੀ ਨਹੀਂ ਸਨ, ਇਹ ਕਹਿਣਾ ਇਸ ਤੁੱਲ੍ਯ ਹੀ ਹੈ ਕਿ ਜਿਹੜਾ ਘਰ ਵਾਲਾ ਝੋਲੀ ਵਿਚ ਆਟਾ ਪਾ ਕੇ ਆਪਣੇ ਬਾਲ ਬੱਚੇ ਨੂੰ ਲਿਆ ਕੇ ਨਹੀਂ ਦਿੰਦਾ ਉਹ ਪਸ਼ੂ ਹੈ