ਪੰਨਾ:ਖੁਲ੍ਹੇ ਲੇਖ.pdf/275

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੫੯)


ਹੋਵੇ ਇਕ ਰਾਜਾ ਹੀ ਹੈ, ਸੋ ਜੋ ਰੁਪਿਯਾ ਟੈਕਸ ਦਾ ਮੁਲਕ ਲਈ ਅਕੱਠਾ ਕੀਤਾ ਜਾਂਦਾ ਹੈ, ਉਹਦਾ ਖਰਚ ਕਰਨਾ ਕਹਿਣਮਾਤ੍ਰ ਹੀ ਹੈ ਕਿ ਮਖਲੂਕ ਦੀ ਮਰਜ਼ੀ ਮੁਤਾਬਕ ਹੁੰਦਾ ਹੈ ਅਸਲ ਵਿੱਚ ਤਾਂ ਜੋ ਘੋੜੇ ਤੇ ਚੜ੍ਹਿਆ ਹੋਇਆ ਹੈ ਉਹਦੀ ਚਾਬਕ ਨਾਲ ਹੀ ਕੰਮ ਤੁਰਦੇ ਹਨ, ਅਗੇ ਇਕ ਭਲਾਪੁਰਸ਼ ਕੋਈ ਹੁੰਦਾ ਸੀ ਤੇ ਉਹ ਆਪਣੇ ਰੁਹਬ ਨਾਲ ਚੋਣ ਕਰ ਲੈਂਦਾ ਸੀ ਤੇ ਹੁਣ ਕਈ ਭਲੇ ਪੁਰਸ਼ ਹੁੰਦੇ ਹਨ ਜਿਹੜੇ ਆਪਣੀ ਚੋਣ ਮਖਲੂਕ ਪਾਸੋਂ ਆਪਣੀ ਮਰਜੀ ਦੀ ਕਰਾਕੇ ਰਾਜ ਕਰਦੇ ਹਨ। ਗੱਲ ਉੱਥੇ ਦੀ ਉੱਥੇ ਹੀ ਪਰ ਇਕ ਤਰਾਂ ਦਾ ਰੂਪ ਅੰਤਰ ਹੋਕੇ ਲੋਕਾਂ ਨੂੰ ਆਪਣੇ ਬਲ ਦਾ ਕੁਛ ਮੱਧਮ। ਜਿਹਾ ਗਿਆਨ ਹੋ ਗਿਆ, ਸਮੇਂ ਪਾਕੇ ਮਖਲੂਕ ਆਪਣੀਆਂ ਜਿਮੇਵਾਰੀਆਂ ਸਮਝ ਕੇ ਇਨ੍ਹਾਂ ਪੁਰਾਣੀਆਂ ਆਦਤਾਂ ਵਾਲੇ ਮੁਲਕੀ ਕਰਮਚਾਰੀਆਂ ਨੂੰ ਸੋਧ ਲੈਣਗੇ, ਸੋ ਜੋ ਗੱਲ ਸਦੀਆਂ ਬਾਹਦ ਵੀ ਹਾਲੇ ਯੂਰਪ ਵਿੱਚ ਅੱਧੀ ਪੱਕੀ ਹੈ ਉਹ ਸਾਡੇ ਇਸ ਅਭਾਗੇ ਮੁਲਕ ਵਿੱਚ ਵੀ ਜਰੂਰਤ ਪਈ, ਸਾਡਾ ਰਾਜ ਪਾਠ ਚਰੋਕਣਾ ਖੁਸ ਗਿਆ, ਜਿਹੜੇ ਕੋਈ ਖਡਾਉਣਿਆਂ ਵਰਗੇ ਮੋਮ ਦੇ ਬੁੱਤ ਜਿਹੇ ਰਾਜੇ ਰਹਿ ਗਏ, ਉਹ ਸਦਾ ਸਦੀਆਂ ਥੀਂ ਅੱਗੇ ਭੋਗ ਲਿਪਟ ਸਨ ਤੇ ਹੁਣ ਜਦ ਉਨ੍ਹਾਂ ਦੀਆਂ ਚੰਗੇ ਕੰਮ ਕਰਨ ਦੀਆਂ ਤਾਕਤਾਂ ਹੀ ਖੁਸ ਗਈਆਂ, ਸੋ ਉਹ ਹੋਰ ਵੀ ਖਰਾਬ ਹੋ ਗਏ, ਉਨ੍ਹਾਂ ਤੇ ਅੰਗ੍ਰੇਜਾ ਦੇ ਭੇਜੇ ਅਫਸਰਾਂ ਦੀਆਂ ਖੁਦਮੁਖਤਾਰੀਆਂ ਤੇ ਬਦੇਸੀ ਰਾਜ ਦੀਆਂ ਮੰਦੀਆਂ ਖਰਾਬੀਆਂ