ਪੰਨਾ:ਖੁਲ੍ਹੇ ਲੇਖ.pdf/269

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੫੩ )


ਸੁਫਨਾ ਕਦੀ ਸਮੇ ਪਾ ਕੇ ਪੂਰਾ ਹੋਵੇਗਾ॥

ਹਾਲਾਂ, ਯੂਰਪ ਦੇ ਇਤਹਾਸ ਨੂੰ ਵੇਖਣਾ ਇਕ ਬੜੀ ਸਿਖਿਆ ਦੇਣ ਵਾਲੀ ਗੱਲ ਹੈ, ਯੂਰਪ ਵਿੱਚ ਸਾਡੇ ਦੇਸ਼ ਵਾਂਗ ਜਿਸ ਤਰਾਂ ਇਥੇ ਕਦੀ ਹੋ ਚੁੱਕਾ ਹੈ ਥੋੜ੍ਹੇ ਜਿਹੇ ਚਿਰ ਖੇਤੀ ਉੱਪਰ ਕੰਮ ਕਰਕੇ ਰੋਟੀ ਕਪੜਾ ਚੰਗਾ ਮਿਲ ਨਹੀਂ ਸੀ ਸੱਕਦਾ ਸਾਡਿਆਂ ਬਚਪਨ ਦੇ ਸਮਿਆਂ ਵਿੱਚ ਤਿੰਨ ਤਿੰਨ ਸੇਰ ਰੁਪੈ ਦਾ ਘਿਓ, ਤੇ ੩੦ ਸੇਰ ਰੁਪੈ ਦਾ ਆਟਾ ਮਿਲਦਾ ਰਿਹਾ ਹੈ, ਉਸ ਤੇ ਸਿਰ ਸਿਰ ਬਾਜੀ ਲਾਣ ਵਾਲੀ ਸ਼ਕਲ ਵਿੱਚ ਅਜ ਤਕ ਸਾਡੇ ਸਾਹਮਣੇ ਨਹੀਂ ਆਇਆ, ਹੁਣ ਆ ਰਿਹਾ ਹੈ, ਪਰ ਸਦੀਆਂ ਥੀਂ ਯੂਰਪ ਵਿੱਚ ਇਹ ਸਵਾਲ ਸਭ ਥੀਂ ਪਹਿਲਾ ਰਿਹਾ ਹੈ। ਉਸ ਕਰਕੇ ਲੋਕਾਂ ਦੇ ਦਿਲ ਨੂੰ ਕੁਝ ਹੁੰਦਾ ਸੀ ਜਦ ਬਾਦਸ਼ਾਹ ਉਨ੍ਹਾਂ ਦੇ ਲਹੂ ਦੇ ਕਤਰੇ ਵਗਾ ਕੇ ਕਮਾਇਆ ਪੈਸਾ ਬਰਬਾਦ ਕਰਦੇ ਸਨ। ਪਹਿਲਾਂ ਪਹਿਲ ਹਰ ਮੁਲਕ ਵਿੱਚ ਬਾਦਸ਼ਾਹ। ਆਪਣੇ ਆਪ ਨੂੰ ਰੱਬ ਵੱਲੋਂ ਆਏ ਰਾਜੇ ਸਮਝਦੇ ਸਨ, ਪਰ ਮਖਲੂਕ ਦਾ ਨੌਕਰ ਸਮਝ ਕੇ ਥੋੜਾ ਥੋੜ੍ਹਾ ਖਰਚ ਆਪਣੇ ਭੋਗ ਬਿਲਾਸਾਂ ਤੇ ਕਰਦੇ ਸਨ। ਉਨ੍ਹਾਂ ਖਰਚ ਦੇ ਦੇਣਾ ਤੇ ਉਨ੍ਹਾਂ ਨੂੰ ਰਾਜ ਕਾਜ ਦੇ ਨੀਤੀ ਆਦਿਕ ਦੇ ਕੰਮ ਸੌਂਪ ਦੇਣੇ ਲੋਕੀ ਖੁਸ਼ੀ ਨਾਲ ਬਰਦਾਸ਼ਤ ਕਰਦੇ ਸਨ ਪਰ ਜਦ ਬਾਦਸ਼ਾਹ ਭੋਗੀ ਤੇ ਕਾਮੀ ਹੋ ਗਏ ਤੇ ਲੱਗੇ ਰੁਪੈ ਆਪਣੇ ਭੋਗ ਬਿਲਾਸਾਂ ਤੇ