ਪੰਨਾ:ਖੁਲ੍ਹੇ ਲੇਖ.pdf/253

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੩੭)

ਜੀਭਾਂ ਹੋ ਜਾਣ ਤੇ ਕਰਦਾ ਬੀ ਸ਼ਕਰ ਦਿਨੇ ਰਾਤ ਰਹੇ, ਕਦੇ ਸ਼ਕਰ ਪੂਰਾ ਕਰ ਸਕਦਾ ਹੈ? ਹੋਵੇ ਆਪ ਪਵਿੱਤਤਾ ਦਾ ਬਲਦਾ ਭਾਂਬੜ ਤੇ ਦਰਸ਼ਨ ਦੇਵੇ ਮੇਰੇ ਵਰਗੇ ਅਭਮਾਨੀਆਂ ਨੂੰ। ਸਨਿੱਕੋ! ਇਸ ਮੇਹਰ ਦਾ ਸ਼ੁਕਰ, ਏਸ ਮੇਹਰ ਦਾ ਨਸ਼ਾ, ਨੀ ਆਹੋ ਨੀ ਗਯਾਨਣੇ! ਏਸ ਮੇਹਰ ਦਾ ਅਘਮਾਨ ਨੀ, ਅਮਾਨ ਨੀ, ਨੀ ਨੀ ਮੈਂ ਭੁੱਲ, ਅਭਮਾਨ ਨੀ ਅਭਮਾਨ, ਕਾਫੀ ਹੈ, ਬੱਸ ਹੈ। ਅਗਲੇ ਜਨਮ ਤੇ ਮੇਰੀਆਂ ਗੱਲਾਂ, ਫੇਰ ਕਰਾਂਗੇ ਤੇਰੇ ਨਾਲ ਰਲਕੇ, “ਅੰਤਰ ਮੁਖ ਧਨ' ਤੇ “ਹੁਣ ਨੂੰ ਸੰਭਾਲਾਂਗੇ ਕਿਸੇ ਹੋਰ ਸੁਖ ਵਿੱਚ, ਜਿਸ ਵਿੱਚ ਮੈਂ ਮਹੀਨ ਹੋ ਗਈ ਹੋਵਾਂਗੀ, ਹਾਲੇ ਤਾਂ ਮੈਂ ਮੈਗਲ ਹਾਂ, ਮੋਟੀ ਮੋਟੀ ਫੁੱਲੀ ਫੁੱਲੀ, ਠੁੱਲੀ ਠੁੱਲੀ।

ਪਦਮਾ―(ਗੱਲ ਟੁੱਕ ਕੇ) ਖਿਮਾ ਕਰਨੀ, ਤੁਹਾਡੇ ਕਟਾਖਰ ਗੂਹਯ ਹਨ।

ਰਾਣੀ ਡਡਵਾਲਨ―ਮੂੰਹ ਫੱਟੇ ਅਭਮਾਨੀ ਹਾਂ ਤੇ ਜਾਣਦੇ ਹਾਂ ਕਿ ਮਾੜਾ ਕਰਦੇ ਹਾਂ, ਪਰ ਪੇਸ਼ ਨਹੀਂ ਜਾਂਦੀ, ਅੱਜ ਹੋਰ ਨਸ਼ਾ ਚੜ ਗਿਆ ਹੈ। ਇੱਕ ਸੀ ਕਮਲੀ ਉੱਤੋਂ ਪੀ ਲਈ ਭੰਗ!

ਰਾਣੀ ਸ੍ਰੀੀ ਨਗ੍ਰਨ―ਮੇਰੀ ਵੀ ਸੁਣੋ! ਮੇਰਾ ਜੀ ਏਹ ਕੀਤਾ ਹੈ ਤੇ ਮੈਂ ਰਾਜੇ ਨੂੰ ਕਿਹਾ ਹੈ ਕਿ ਦੇਸ ਭਾਰ ਹੇਠ ਹੈ, ਰਾਜ ਉਪਦ੍ਰਵ ਹੋ ਰਿਹਾ ਹੈ ਇਹ 'ਧਰਾ ਭਾਰ ਹਰਨ ਆਏ' ਪ੍ਰਤੱਖ ਦਿਸਦੇ ਹਨ। ਤੁਸੀਂ ਹੁਣ ਸੁਲ੍ਹਾ ਕਰਨ ਆਏ ਹੋ,