ਪੰਨਾ:ਖੁਲ੍ਹੇ ਲੇਖ.pdf/250

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


(੨੩੪)

ਦੇ ਦੇਵੇ ਤਾਂ ਇਕ ਰਾਤ ਰਾਜਾ ਜੀ ਨੂੰ ਤੇਰੇ ਘਰ ਘੱਲ ਦਿਆਂ , ਗੀ । ਸੋ ਮਹਾਰਾਜ ! ਉਸ ਨੇ ਮੇਹਰ ਕਰ ਦਿੱਤੀ ਹੈ  ਹੁਣ , ਆਪ ਮੇਰਾ ਅਵਗੁਣ ਦੱਸ ਦਿਓ ਤੇ ਬਖਸ਼ ਦਿਓ

ਰਾਜਾ ਹੁਣ ਲਾਲੋ ਲਾਲ ਹੋ ਗਿਆ ਤੇ ਕਹਿਣ ਲੱਗਾ “ਅੱਛਾ ਉਸਨੇ ਹਮਾਰੀ ਕੀਮਤ ਨੌਂ ਲੱਖ ਡਾਲੀ ਹੈ ? ਨੌ ਲੱਖ? ਹਮ ਸੁਸਰੇ ਸਿਰਫ ਨੌ ਲਾਖ ਕੇ ਹੈਂ ?? ਬਸ ਇਸੇ ਗੁੱਸੇ ਵਿੱਚ ਮੈਂ ਉਸ ਤੋਂ ਆਪਾ ਤੇ ਰਾਜ ਭਾਗ ਵਾਰਿਆ ਤੇ ਉਸਨੇ ਮੇਰਾ ਮੁੱਲ ਨੌਲੱਖ ਹੀ ਪਾਯਾ ਹੈ, ਉਸ ਤੋਂ ਉਪਰਾਮ ਹੋ ਗਿਆ ਤੇ ਉਹ ਸਦਾ ਲਈ ਛੁੱਟੜ ਹੋ ਗਈ। ਇਸ ਹਾਲ ਵਿੱਚ ਉਸ ਛੁੱਟੜ ਰਾਣੀ ਨੇ ਇਕ ਦਿਨ ਨੌਲੱਖੋ ਹਾਰ ਨੂੰ ਕਿੱਲੀ ਤੇ । ਲਟਕਦਾ ਦੇਖਕੇ ਹਾਵਾ ਭਰਿਆ, ਜਿਸਨੂੰ ਚੂਹੜ ਨਾਮੇ । ਫਕੀਰ ਨੇ ਇੰਝ ਉਚਾਰਿਆ ਹੈ

:ਸ਼ਾਲਾ ਹਾਰ ਟੱਟੇ ਅਧ ਵਿੱਚ,

ਤੇਰੇ ਥੀਵਣ ਲਾਲ ਅਜਾਈ।

ਜੇ ਜਾਣਾਂ ਹਾਰੀ ਨੂੰ ਹਾਰ ਹਰੇਂਦਾ

ਤਾਂ ਹਾਰੇ ਹੱਥ ਨ ਲਾਈ ।

ਇਕ ਡਹਾਗ ਬਿਆ ਜਗ ਦੀ ਸ਼ੁਹਰਤ,

ਮੈਂ ਕਿਸ ਥੇ ਆਖ ਸੁਣਾਈ।

ਚੂਹੜ ਮਨ ਵਧੇ ਦੀਆਂ ਮਾਰਾਂ,

ਮੈਂ ਮੱਠੀਆਂ ਬੇਪਰਵਾਹੀਂ ।

ਸੋ ਡਡਵਾਲਨੇ ! ਮਨ ਵਧੇ ਤੋਂ ਡਰਿਆ ਕਰ ।