ਪੰਨਾ:ਖੁਲ੍ਹੇ ਲੇਖ.pdf/232

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੧੬)

ਉੱਮਲ ਉੱਮਲ ਪੈਂਦੀ ਹੈ, ਕਦੇ ਬਨਸਪਤੀ ਵਿੱਚੋਂ ਮੌਲ ਉੱਠਦੀ ਹੈ, ਕਦੇ ਬਿਜਲੀ ਦੀ ਡਰਾਉਣੀ ਗੜਗੱਜ ਵਿੱਚੋਂ ਲਿਸ਼ਕਾਰਾ ਮਾਰ ਜਾਂਦੀ ਹੈ, ਕਦੇ ਸਮੰਦ੍ਰ ਦੀਆਂ ਲੈਹਰਾਂ ਵਿੱਚੋਂ ਤਰ ਆਉਂਦੀ ਹੈ, ਕਦੇ ਗਲੇ ਦੀਆਂ ਨਾਲੀਆਂ ਤੇ ਸਾਜਾਂ ਦੀਆਂ ਤਾਰਾਂ ਤੋਂ ਪ੍ਰਕਾਸ਼ ਪਾਂਦੀ ਹੈ, ਕਦੇ ਮੈਦਾਨ ਜੰਗ ਦੇ ਗੋਲਿਆਂ ਵਿੱਚੋਂ ਕੂਕ ਦੇ ਜਾਂਦੀ ਹੈ, ਕਦੇ ਸੰਗਮਰਮਰ, ਕਦੇ ਗੱਤੇ ਕਾਗਤ, ਰੰਗ ਕਦੇ ਅੱਖਰ, ਵਾਕ ਭਾਵ ਵਿੱਚੋਂ ਪਈ ਦਰਸ਼ਨ ਦੇਂਦੀ ਹੈ, ਕਦੇ ਸੁੰਦ੍ਰੀਆਂ ਦੇ ਨੈਣਾਂ ਵਿੱਚੋਂ ਪਲਕਾਰੇ ਮਾਰਦੀ ਹੈ, ਕਦੇ ਸੋਹਣਿਆਂ ਮੁਛੈਹਾਰਿਆਂ ਤੇ ਬਾਂਕੀਆਂ ਨੁਹਾਰਾਂ ਵਿੱਚੋਂ ਫੁਟ ਫੁਟ ਨਿਕਲਦੀ ਹੈ। ਸੁੰਦ੍ਰਤਾ! ਤੂੰ ਸਥੂਲ ਸ਼ੈਨਹੀਂ, ਪਰ ਸਬੂਲ ਟਿਕਾਣਿਆਂ ਤੇ ਜਲਵੇ ਮਾਰਦੀ ਹੈਂ, ਤੂੰ ਦੈਵੀ ਹੈਂ ਕਿ ਦੈਵ ਹੈਂ, ਤੂੰ ਆਪ ਹੈਂ ਕਿ ਆਪੇ ਦਾ ਪ੍ਰਕਾਸ਼ ਹੈਂ? ਦੇਖ। ਇਕ ਸਿਆਣਾ ਪਿਆ ਆਖਦਾ ਹੈ ਕਿ ਜੋ ਸ਼ੈ ਲਾਭਦਾਇਕ ਹੈ ਉਹੀ ਸੁੰਦਰ ਹੈ। ਪਰ ਤੇਰੇ ਰਸੀਏ ਜਾਣਦੇ ਹਨ ਕਿ ਨਹੀਂ ਤੂੰ ਕੋਈ ਅਰਸ਼ਾਂ ਦੀ ਵੱਖਰੀ ਹੀ ਮਹਾਰਾਣੀ ਹੈ। ਜਿਸ ਮਨ ਵਿੱਚ ਗਰਜ਼ ਹੈ, ਜਿਸ ਵਿੱਚ ਲੋੜ ਹੈ ਉਸਨੂੰ 'ਲਾਭਦਾਇਕ ਸੁੰਦਰ' ਹੋਊ, ਜਿਨ੍ਹਾਂ ਨੂੰ ਲੋੜ ਨਹੀਂ, ਚਾਹ ਨਹੀਂ, ਉਹ ਅਸਲ ਤੇਰੇ ਸਰੂਪ ਦੇ ਜਾਣੂ ਹਨ। ਤੂੰ ਤਾਂ ਆਪਣੇ, ਆਪਣੇ ਆਪ ਵਿੱਚ ਮੁਕੰਮਲ ਦੇਵੀ ਹੈਂ। ਤੇਰੇ ਟਿਕਾਣੇ ਫਕੀਰਾਂ, ਕਵੀਸ਼ਰਾਂ, ਗਵੱਯਾਂ, ਚਿੱਤ੍ਰਕਾਰਾਂ ਤੇ ਸੰਗਤ੍ਰਾਸ਼ਾਂ ਦੇ ਅੰਦਰ ਹਨ। ਤੂੰ ਆਪਣੇ ਝਲਕਾਰੇ ਨਾਲ