ਪੰਨਾ:ਖੁਲ੍ਹੇ ਲੇਖ.pdf/224

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੦੮)

ਸਿਫਤ ਸਲਾਹ ਕਰਨਾ ਚਾਹੇ ਵਿਸਮਾਦ ਵਿੱਚ ਆਕੇ ਅੰਤਮ ਤੇ ਇਲਾਹੀ ਸੁਹਣੱਪ ਦਾ, ਚਾਹੇ ਅਦਬ ਲਿਹਾਜ ਦੀ ਖਾਤਰ, ਚਾਹੇ ਹਿਯਾ ਨ ਠਾਹੀਂ ਕਹੀਂਦਾ ਇਸ ਦਰਦ ਦੀ ਖਾਤਰ, ਹਰ ਤਰਾਂ ਇਹ ਜੀਵਨ ਨੂੰ ਪਾਲਣਾ ਹੈ ਤੇ ਨੁਕਤਾਚੀਨੀ ਉਸੇ ਨੂੰ ਮਾਰਣਾ ਹੈ।

ਲੋਕੀ ਕਹਿੰਦੇ ਹਨ ਕਿ ਨੁਕਤਾਚੀਨੀ ਤਾਂ ਔਗੁਣ ਦੱਸਕੇ ਗੁਣਾਂ ਵਲ ਖੜਦੀ ਹੈ, ਠੀਕ ਜੇ ਭਾਵ ਅੰਦਰਲਾ ਹਮਦਰਦੀ ਪਿਆਰ ਦਾ ਹੋਵੇ ਤਦ, ਉਹ ਸਾੜੂ ਤੇ ਮਾਰੂ ਨੁਕਤਾਚੀਨੀ ਨਹੀਂ, ਉਹ ਪਿਆਰ ਵਿੱਚ ਗੁੰਦੀ ਨਿਰੋਲ ਫਿਤਰਤ ਦੀ ਅਥਵਾ ਮਨ ਦੀ ਪਰਖ ਤਕ ਪਹੁੰਚ ਜਾਂਦੀ ਹੈ। ਉਹ ਤਾਂ ਕਾਬਲੀਅਤ ਦੀ ਗੱਲ ਹੈ, ਸਾਹਿਤ੍ਯਕ, ਅਥਵਾ ਰਸਿਕ ਕਿਰਤ ਇਕ ਆਲੀਸ਼ਾਨ ਕੀਰਤ ਹੈ, ਪਰ ਫਿੱਕਾਬੋਲਣਾ ਸਦਾ ਇਕ ਪਾਪ ਹੈ, ਜਿਹੜਾ ਅਸੀ ਕਈ ਵੇਰੀ ਦਿਨ ਵਿੱਚ ਕਰਦੇ ਹਾਂ ਅਰ ਸਾਨੂੰ ਖਿਆਲ ਨਹੀਂ ਆਉਂਦਾ ਕਿ ਅਸੀ ਜਗਤ ਵਿੱਚ ਜਿਹੜਾ ਜੀਵਨ ਕੁਦਰਤ ਪਲੀ ਪਲੀ ਜੋੜ ਜੋੜ ਬੜੀ ਮੁਸ਼ਕਲ ਨਾਲ ਬਨਾਉਂਦੀ ਫੁਲਾਂਦੀ ਫਲਾਂਦੀ ਹੈ, ਅਸੀ ਆਪਣੇ ਫਿੱਕੇ ਅਰ ਕੌੜੇ ਬਚਨਾਂ ਨਾਲ ਕਿਸ ਤਰਾਂ ਕੁਦਰਤ ਦੀਆਂ ਬਨਾਉਣ ਦੀਆਂ ਤਾਕਤਾਂ ਨੂੰ ਘਬਰਾ ਦਿੰਦੇ ਹਾਂ ॥ਫਿੱਕਾ ਬੋਲਣਾ ਅਰਥਾਤ ਫਿੱਕਾ ਜੀਣਾ, ਫਿੱਕਾ ਸੋਚਣਾ, ਫਿੱਕੀ ਨੁਕਤਾਚੀਨੀ ਕਰਨਾ।