ਪੰਨਾ:ਖੁਲ੍ਹੇ ਲੇਖ.pdf/223

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੦੭)

ਹੈ, ਤੇ ਮੁੱਠੀ ਛਾਈ ਦੀ ਨੇ ਤਾਂ ਉਹ ਅਵੇਸ਼ ਪਿਆਰ, ਕੁਰਬਾਨੀ, ਬੀਰਤਾ ਮੇਰੇ ਦਿਲ ਵਿੱਚ ਨਹੀਂ ਉਪਜਾਏ ਸਨ । ਇਸੇ ਤਰਾਂ ਰੱਬ ਕੀ ਹੈ ? ਗੁਰੂ ਕੀ ਹੈ ? ਸੰਤ ਸਾਧ ਕੀ ਹੁੰਦੇ ਹਨ ? ਮਹਾਂ ਪੁਰਖ ਕੀ ਹਨ ? ਆਦਿ ਪ੍ਰਸ਼ਨਾਂ ਦੇ ਉੱਤਰ ਇਸ ਜੀਵਨ ਨੁਕਤਾਚੀਨੀ ਦੀ ਛਾਣ ਬੀਣ ਦੇ ਦੇਣੇ ਤੇ ਉਨਾਂ ਨੂੰ ਸੱਚ ਸਮਝਣਾ ਜੀਵਨ ਦੇ ਨੁਕਤੇ ਥੀਂ ਸਰਾ ਸਰ ਕੂੜ ਹੈ ਤੇ ਅਕਲ ਇਨਾਂ ਅਜ ਕਲ ਦੇ ਲੋਕਾਂ ਲਈ ਕੂੜਾਂ ਨੂੰ ਸੱਚ ਕਰ ਕੇ ਸਟੇਜ ਤੇ ਲਿਆ ਰਹੀ ਹੈ, ਇਹ ਸਭ ਬਰਬਾਦੀਆਂ ਹਨ । ਸਿਫਤ ਸਲਾਹ ਕਰਨਾ, ਇਕ ਨਿੱਕੀ ਪੱਤੀ ਘਾਹ ਥੀਂ ਜਿਹੜੀ ਹਵਾ ਦੇ ਗਲੇ ਲੱਗ ਕੇ ਝੂਮਦੀ ਹੈ, ਸੂਰਜ ਤਕ, ਹੈਵਾਨ ਤਕ, ਬੰਦੇ ਤਕ, ਮਹਾਂ ਪੁਰਖਾਂ ਤਕ, ਇਕ ਜੀਵਨ ਨੂੰ ਬਨਾਉਣਾ ਹੈ ਜਿੰਦਾ ਕਰਨਾ ਹੈ । ਆਪ ਨੂੰ ਆਪਣੀ ਤਾਰੀਫ ਕੋਈ ਚੰਗੀ ਲੱਗਦੀ ਹੈ, ਚੰਗੀ ਨਹੀਂ ਆਪਦੇ ਰੂਹ ਨੂੰ ਤਾਕਤ ਦੇਣ ਵਾਲੀ ਕੋਈ ਗਿਜ਼ਾ ਹੈ। ਖੁਸ਼ਾਮਦ ਜੇ ਕੂੜੀ ਵੀ ਕਰਦਾ ਹੋਵੇ ਉਸ ਨੂੰ ਰੋਕਣਾ ਬੜਾ ਮੁਸ਼ਕਲ ਹੈ, ਆਤਮਾ ਜੇ ਅੰਦਰੋਂ ਪ੍ਰਸੰਨ ਹੁੰਦਾ ਹੈ । ਦਿਲ ਜੇ ਉੱਚਾ ਹੁੰਦਾ ਹੈ, ਕੁਲ ਦੁਨੀਆਂ ਵਿੱਚ ਹੰਭਲੇ, ਪਰਉਪਕਾਰ, ਭਜਨ ਭਗਤੀ, ਇਲਮ ਉਨਰ ਦੇ ਹਰ ਕੋਈ ਮਾਰਦਾ ਹੈ, ਪਰ ਉਹ ਛਿਪਕੇ ਇਹ ਵੀ ਧਿਆਨ ਨਾਲ ਸੁਣਦਾ ਹੈ ਕਿ ਕੌਣ ਕੌਣ ਇਸ ਕਿਰਤ ਦੀ ਕੋਈ ਸਿਫਤ ਕਰਦਾ ਹੈ ? ਕਿਉਂ ? ਇਸ ਵਾਸਤੇ ਕਿ ਜੀਵਨ ਸਿਫਤ ਸਲਾਹ ਨੂੰ ਪਾਕੇ ਪ੍ਰਦੀਪਤ ਹੁੰਦਾ ਹੈ । ਇਸ ਵਾਸਤੇ