ਪੰਨਾ:ਖੁਲ੍ਹੇ ਲੇਖ.pdf/22

ਇਹ ਸਫ਼ਾ ਪ੍ਰਮਾਣਿਤ ਹੈ

(੬)

ਕੁਝ ਹੁੰਦਾ ਹੈ, ਜਿਵੇਂ ਗਰਮੀ ਦੀ ਰੁੱਤ ਦੇ ਧੂੜ ਪਏ ਬ੍ਰਿਛਾਂ ਨੂੰ ਹੁਣੇ ਹੀ ਸਾਵਣ ਦੀ ਬਰਖਾ ਨੁਹਾ ਕੇ ਲੰਘੀ ਹੈ। ਪਿਆਰ ਦੀ ਛੋਹ ਜੀਆ ਦਾਨ ਦੇਣ ਵਾਲੀ ਹੁੰਦੀ ਹੈ, ਪਿਆਰ ਨੂੰ ਪਾ ਕੇ ਜੀਵਣੀ ਕਣੀ ਅੰਦਰ ਆਣ ਵੱਸਦੀ ਹੈ ਤੇ ਮੌਤ ਇਕ ਭਰਮ ਜਿਹਾ ਦਿੱਸਦਾ ਹੈ ॥

ਪਿਆਰ ਦਾ ਇਕ ਅਚਰਜ ਕੌਤਕ ਹੈ, ਕਿ ਜਿੱਥੇ ਹੋਵੇ ਉੱਥੇ ਆਪਣੀ ਜਿੰਦ, ਜਾਨ, ਰੂਹ, ਸਭ ਕੁਛ ਪਿਆਰ ਦੇ ਹਵਾਲੇ ਕਰਨ ਤੇ ਦਿਲ ਕਰਦਾ ਹੈ ਤੇ ਬਿਹਬਲ ਹੋ ਪਿਆਰ ਦੇ ਹਵਾਲੇ ਸਾਰਾ ਆਪਾ ਤੇ ਸਬ ਕੁਛ ਕਰ ਦਿੱਤਾ ਜਾਂਦਾ ਹੈ ।।

ਜਿਵੇਂ ਅਰਸ਼ਾਂ ਦੀ ਕੋਈ ਸੱਚੀ ਚੀਜ ਹੋਵੇ ਤੇ ਉਹਦਾ ਪ੍ਰਤੀਬਿੰਬ ਹੇਠਾਂ ਪਵੇ, ਚੰਨ ਤਾਂ ਗਗਨ ਵਿੱਚ ਚਮਕੇ ਪਰ ਸਾਡੇ ਪਿੰਡ ਦੇ ਛੱਪੜ ਵਿੱਚ ਵੀ ਚੰਨ ਦਿੱਸੇ, ਅਸੀ ਨੱਸੀਏ ਤੇ ਛੱਪੜ ਵਿੱਚ ਚਮਕਦਾ ਚੰਨ ਵੀ ਨਾਲ ਨਾਲ ਨਸੇ ਤੇ ਅਸੀਂ ਪ੍ਰਤੀਬਿੰਬ ਤੇ ਇੰਨੇ ਭੁਲ ਜਾਈਏ ਕਿ ਹੱਥ ਵੀ ਲੰਮੇ ਕਰੀਏ, ਪਰ ਛੱਪੜ ਦਾ ਚੰਨ ਸਾਡੀ ਜੱਫੀ ਵਿੱਚ ਨਹੀਂ ਆਉਂਦਾ ! ਤਿਵੇਂ ਹੀ ਪਿਆਰ ਰੂਹ ਦਾ ਇਕ ਪ੍ਰਭਾਵ ਹੈ ਰੂਹ ਦਾ ਇਕ ਆਪਣਾ ਧੁਰਾਂ ਦਾ ਸੁਭਾਵ ਹੈ, ਜਿਵੇਂ ਚੰਨ ਦਾ ਸੁਭਾਵ ਚਾਨਣ ਤਿਵੇਂ ਰੂਹ ਦਾ ਪ੍ਰਕਾਸ਼ ਪਿਆਰ ਹੈ । ਜਦ ਰੂਪਾਂ ਵਿੱਚ ਉਸ ਦਾ ਪ੍ਰਤਿਬਿੰਬ ਪੈਂਦਾ ਹੈ, ਰੂਪ ਦੀਆਂ ਮੂਰਤੀਆਂ ਵਿੱਚ ਉਹਦੀ ਖਿੱਚ ਵਜਦੀ ਹੈ । ਅਸੀ ਬਾਲਕਾਂ ਵਾਂਗ ਪਿਆਰ ਦੇ ਸਦਾ