ਪੰਨਾ:ਖੁਲ੍ਹੇ ਲੇਖ.pdf/210

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੯੪ )

ਖਿੱਚਆਂ ਤੇ ਇਕ ਤਸਵੀਰ ਬਲ ਜੀ ਨੇ ਖਿੱਚੀ। ਭਾਪਾ ਜੀ ਓਥੇ ਠਹਿਰ ਗਏ ਤੇ ਕਹਿਣ ਲੱਗੇ "ਕਿ ਅਸੀ ਹੋਰ ਚੂਹੇ ਦੇਖਸਾਂ ਤੁਸੀ ਚੱਲੋ" ਓਥੋਂ ਅਸੀ ਹੇਠਾਂ ਆਏ ਤੇ ਬਰਫ ਦੇ ਪਲ ਤੇ ਆ ਕੇ ਬਰਫ ਨਾਲ ਖੇਡਣਾ ਸ਼ੁਰੂ ਕੀਤਾ, ਫੇਰ ਅਸੀ ਪੁਲ ਤੋਂ ਪਾਰ ਹੋਏ ਤੇ ਬਲ ਜੀ ਨੇ ਉਰਾਰ ਠਹਿਰ ਕੇ ਇਕ ਤਸਵੀਰ ਹੋਰ ਖਿੱਚੀ। ਓਥੇ ਬਰਫ ਨਾਲ ਖੇਡਦੇ ਤੇ ਸ਼ਰਾਰਤਾਂ ਕਰਦੇ ਬਰਫ ਟੱਪ ਕੇ ਉਰਾਰ ਹੋਏ ਤੇ ਪੱਥਰਾਂ ਤੇ ਆ ਗਏ, ਥੋੜ੍ਹਾ ਅੱਗੇ ਆਏ ਤਾਂ ਘੋੜੇ ਖੜੇ ਸਨ। ਘੋੜਿਆਂ ਤੇ ਚੜ੍ਹ ਕੇ ਵਾਪਸ ਆਪਣੇ ਕੱਪ ਵਿੱਚ ਪੁੱਜ ਗਏ, ੨੧ ਅਗਸਤ ਦੀ ਰਾਤ ਵੀ ਓਥੇ ਹੀ ਠਹਿਰੇ॥

੨੨ ਅਗਸਤ ਸਵੇਰੇ ਉੱਠ ਕੇ ਚਾਹ ਪੀ ਕੇ ਵਾਪਸ ਟਰ ਪਏ, ਰਸਤੇ ਵਿੱਚ ਚਾਰ ਪੰਜ ਨਾਲੇ ਪਾਣੀ ਦੇ ਆਏ, ਜਿਨ੍ਹਾਂ ਦੇ ਵਿੱਚੋਂ ਘੋੜੇ ਲੰਘੇ ਤੇ ਛੇਕੜਲੇ ਨਾਲੇ ਵਿੱਚ ਬਲ ਜੀ ਨੇ ਥੋੜ੍ਹੇ ਜਿਹੇ ਇਸ਼ਨਾਨ ਕੀਤੇ, ਤੇ ਅਗੇ ਆ ਗਏ ਤੇਪੁਲ ਟੱਪ ਕੇ ਖੱਬੇ ਹੱਥਾਂ ਨਾਲੇ ਨੂੰ ਫਿਰ ਇਜ਼ਤ ਤੇ ਵਡਿਆਈ ਨਾਲ ਸੱਜੇ ਪਾਸੇ ਵਲ ਜਗਾ ਦੇ ਕੇ ਫਿਰ ਮੈਦਾਨ ਵਿੱਚ ਆ ਗਏ, ਤੇ ਆ ਕੇ ਮੈਦਾਨ ਵਿੱਚ ਡੇਰਾ ਲਗਾ ਦਿੱਤਾ। ਬੈਠਿਆਂ ਥੋੜ੍ਹਾ ਚਿਰ ਹੀ ਹੋਇਆ ਸੀ ਤੇ ਪਿੱਛੋਂ ਨੌਕਰ ਤੇ ਸਾਮਾਨ ਦੇ ਘੋੜੇ ਆ ਗਏ। ਸਾਮਾਨ ਦੇ ਘੋੜੇ ਓਥੋਂ ਆੜੋ ਭੇਜ ਦਿੱਤੇ ਤੇ ਆਪ ਓਥੇ ਹੀ ਠਹਿਰੇ ਤੇ ਨੌਕਰ ਵੀ ਓਥੇ ਹੀ ਠਹਿਰ ਗਏ ਤੇ ਰੋਟੀ ਪਕਵਾ ਕੇ ਖਾਧੀ। ਰੋਟੀ ਇਚਰ ਖਾਂਦੇ ਹੀ ਪਏ