ਪੰਨਾ:ਖੁਲ੍ਹੇ ਲੇਖ.pdf/202

ਇਹ ਸਫ਼ਾ ਪ੍ਰਮਾਣਿਤ ਹੈ

( ੧੮੬ )

ਹੈ ਕਿ ਛਪਨ-ਛੋਤ ਜਾਂ ਕੋਈ ਹੋਰ ਖੇਡ ਖੇਡੀਏ, ਪਰ ਹੁਣ ਸ਼ਾਮ ਪੈ ਗਈ ਹੈ ਤੇ ਲਿਖਣ ਤੇ ਬਹੁਤ ਦਿਲ ਕਰਦਾ ਹੈ। ਅਸੀ ਸਾਰੇ ਇਕ ਕਿਲੇ ਵਿੱਚ ਬੈਠੇ ਹਾਂ ਤੇ ਕੰਧਾਂ ਰੂਪੀ ਪਹਾੜ ਸਾਡੇ ਚਾਰੇ ਪਾਸੇ ਖੜੇ ਹਨ ਤੇ ਚੀਲ, ਬਿਆਰ ਦੇ ਦਰਖਤ ਪਹਿਰੇ ਦਾਰਾਂ ਦਾ ਕੰਮ ਦੇ ਕੇ ਪਿਆਰੇ ਮੇਹਰਬਾਨ ਰੱਬ ਜੀ ਦੀ ਯਾਦ ਕਰਾ ਰਹੇ ਹਨ। ਤੰਬੂਆਂ ਦੇ ਕੋਲ ਹੀ ਪਾਣੀ ਵਗਦਾ ਪਿਆ ਹੈ, ਬਹਾਰ ਬੜੀ ਹੀ ਸੋਹਣੀ ਹੈ ਸਾਰੇ ਬਾਹਰ ਬੈਠੇ ਹੋਏ ਹਨ ਤੇ ਖੂਬ ਦਿਮਾਗ਼ੀ ਘੋੜੇ ਦੁੜਾ ਰਹੇ ਹਨ!।

( ਬਾਕੀ ਫੇਰ )

੧੯ ਤ੍ਰੀਕ ਐਤਵਾਰ ਸਵੇਰੇ ਪਹਿਲੇ ਤਾਂ ਦੋ ਘੋੜੇ ਇਕ ਮੇਰਾ ਤੇ ਦੂਸਰਾ ਦਰਬ ਜੀ ਦਾ ਬੜੀ ਦੂਰ ਚਲੇ ਗਏ ਸਨ। ਮੇਰਾ ਘੋੜਾ ਜੋ ਕਿ ਬਹੁਤ ਸ਼ਰਾਰਤੀ ਹੋਣ ਕਰਕੇ ਆਪਣਾ ਨਾਮ ਸ਼ੁੁਰਸ਼ੁਰੀ ਰੱਖਵਾ ਚੁੱਕਾ ਸੀ, ਨਾਲ ਦੇ ਪਾਰਲੇ ਪਹਾੜ ਤੇ ਚੜ੍ਹਿਆ ਹੋਇਆ ਸੀ ਤੇ ਸਾਰੇ ਮੈਨੂੰ ਕਹਿ ਰਹੇ ਸਨ "ਕਿ ਤੇਰੀ ਸ਼ੁਰਸ਼ੁਰੀ ਨੂੰ ਮਾਚਸ ਲੱਗ ਗਈ ਹੈ ਤੇ ਚਲ ਗਈ ਹੈ। ੯ ਕੁ ਵਜੇ ਓਹਨਾਂ ਨੂੰ ਜਾਕੇ ਘੋੜੇ ਵਾਲਿਆਂ ਨੇ ਲਿਆਂਦਾ ਤੇ ਅਸਬਾਬ ਦੇ ਘੋੜਿਆਂ ਤੇ ਸਾਮਾਨ ਪਿਆ ਲੱਦਣ ਹੁੰਦਾ ਹੈ ਤੇ ਕੋਲ ਚਲੋ ਚਲੀ ਦੀ ਆਵਾਜ਼ ਹੀ ਸੁਣਾਈ ਦਿੰਦੀ ਹੈ। ਓਥੋਂ ਚੱਲ ਕੇ ਥੋਹੜਾ ਹੀ ਅੱਗੇ ਆਏ ਸਾਂ, ਕਿ ਉਥੇ ਅੱਗੇ ਮਖਮਲ ਦੀ ਤਰਾਂ ਨਰਮ ਨਰਮ ਚੀੜਾਂ ਦੇ ਪੱਤਰ ਵਿੱਛੇ ਹੋਏ ਸਨ। ਜਿਨ੍ਹਾਂ ਤੋਂ ਕਿ ਘੋੜਿਆਂ ਦੇ ਪੈਰ ਫਿਸਲ ਜਾਣ ਦਾ ਖਿਆਲ