(
(੧੮੩)
)
ਘਲੋਈ ਗਲੇਸ਼ੀਅਰ ਦੀ ਯਾਤਾ.
ਇਹ ਐਸੇ (ਲੇਖ) ਘਲੋਈ ਗਲੇਸ਼ੀਅਰ ਦੀ ਯਾਤ੍ਰਾ ਉਪੱਰ ਬੀਬੀ ਦਯਾ ਕੌਰ ਨੇ ਲਿਖਿਆ ਹੈ ਇਸ ਵਿੱਚ ਪਤਾ ਲਗਦਾ ਹੈ ਕਿ ਕੁਦਰਤ ਦਾ ਅਸਰ ਇਕ ਅਨਜਾਣ ਭੋਲੇ ਦਿਲ ਪਰ ਕੀ ਕੀ ਹੁੰਦਾ ਹੈ। ਤੇ ਉਨਾਂ ਰੰਗਾਂ ਦਾ ਤੇ ਮਨੁੱਖੀ ਦਿਲ ਦਾ ਆਪੋ ਵਿੱਚ ਮਿਲ ਮਿਲ ਬਹਿਣਾ ਤੇ ਸਹਿਜ ਸੁਭਾ ਅਭੇਦ ਹੋ ਕੁਛ ਖੁਸ਼ੀ ਵਿੱਚ ਕਹਿਣਾ ਕੀ ਅਰਥ ਰੱਖਦਾ ਹੈ ? ਉਹ ਅਰਥ ਇਸ ਲੇਖ ਵਿੱਚ ਥੋੜ੍ਹੀ ਥੋੜ੍ਹੀ ਉਸ ਤਰਾਂ ਦੀ ਝਲਕਾਂ ਮਾਰ ਰਿਹਾ ਹੈ, ਜਿਸ ਤਰਾਂ ਸੂਰਜ ਦੀ ਰੋਸ਼ਨੀ ਚਨਾਰ ਦੇ ਪੱਤਿਆਂ ਵਿੱਚ ਦੀ ਮਟਕੇ ਮਾਰਦੀ ਹੈ । ਆਸ਼ਾ ਹੈ ਕਿ ਗੁਰੂ-ਪਰਨਾਏ ਪੰਜਾਬ ਦੀਆਂ ਬੱਚੀਆਂ ਘੋੜੀਆਂ ਤੇ ਚੜ੍ਹ ਕੁਦਰਤ ਦੇ ਰੰਗਾਂ ਵਿੱਚ ਖੇਲਣ ਕਰਨ ਗੀਆਂ । ਪੰਜਾਬ ਦੀਆਂ ਬੱਚੀਆਂ ਲਈ ਹੋਟਲਾਂ, ਤੇ ਸਿਨਮਾ, ਤੇ ਨਾਟਕਾਂ ਵਿੱਚ ਘੋਪਿਆ ਜੀਵਨ ਮੌਤ ਦਿੱਸੇਗੀ ਤੇ ਚਨਾਰ ਹੇਠ ਬੈਠ ਘਲੋਈ ਆਦਿ ਰਿਸ਼ੀ ਪਰਬਤਾਂ ਦੀ ਛਤ੍ਰ ਛਾਯਾ ਹੇਠ ਕਿਸੀ ਇਲਾਹੀ ਰਾਗ ਨੂੰ ਉਸ ਤਰਾਂ ਸੁਨਣ ਗੀਆਂ, ਜਿਸ ਤਰਾਂ ਹਿਰਨੀ ਕੰਨ ਚੱਕ ਕੇ ਹਰੀ ਦਾਸ ਜਿਹੇ ਕੀਰਤਨ ਕਰਨ ਵਾਲਿਆਂ ਦੇ ਰਾਗ ਨਾਦ ਨੂੰ ਸੁਨਣ ਲਈ ਖੜੀ ਹੋ ਜਾਂਦੀ ਹੈ ਤੇ ਬੇਜਬਾਨ ਹੁੰਦਿਆਂ ਭੀ ਸਰਸ੍ਵਤੀ ਦੇ ਰਾਗ ਨੂੰ ਸਹਿਜ ਸੁਭਾ ਅਨੁਭਵ ਕਰਦੀ ਹੈ ॥
ਪੂਰਨ ਸਿੰਘ।