ਪੰਨਾ:ਖੁਲ੍ਹੇ ਲੇਖ.pdf/194

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੭੮)

ਮਨ ਆਦਿ ਥੀਂ ਉੱਤੇ ਦੀ ਕੋਈ ਪੂਰਣਤਾ ਹੈ, ਅਨੁਭਵ ਕਰਦੇ ਹਾਂ, ਇਸ ਮਿਤ੍ਰਤਾ ਦਾ ਗੁਣ ਕਿਹਾ ਹੈ :-

ਇੱਥੇ ਘਾੜ ਘੜੀਂਦੇ ਹੋਰ ।

ਬੱਝਣ ਸਾਧ ਤੇ ਛੁੱਟਣ ਚੋਰ ॥

ਪਰ ਮਿਤ੍ਰਤਾ ਦੇ ਸਾਧਨ ਕੋਈ ਨਹੀਂ, ਆਪੇ ਹੋਰ ਬ੍ਰਿੱਛਾਂ ਦੀ ਹਰਿਆਵਲ ਵਾਂਗ ਜਲ ਪਾਣੀ ਹਵਾ, ਰੋਸ਼ਨੀ ਖਾ ਫੁਟਦੀ ਹੈ, ਸੱਚੇ ਮਿਤ੍ਰ ਇਨਾਂ ਹੀ ਬੰਦਿਆਂ ਵਿੱਚੋਂ ਮਿਲਦੇ ਹਨ । ਇਨ੍ਹਾਂ ਦੀਆਂ ਹੀ ਸ਼ਕਲਾਂ ਵਾਲੇ ਹੁੰਦੇ ਹਨ, ਜਿੱਥੇ ਆਪ ਹੋਰ ਤੇ ਹੋਰ ਕੋਈ ਗਰਜੀ ਮਿਲਦਾ ਹੈ, ਚੰਮ ਤੇ ਦੰਮ ਦੀਆਂ ਯਾਰੀਆਂ ਪਾਉਂਦੇ ਹਨ, ਉੱਥੇ ਰੱਬ ਮਿਤ੍ਰ ਵੀ ਟੋਲ ਦਿੰਦਾ ਹੈ । ਜਦ ਕੋਈ ਕਹਿੰਦਾ ਹੈ, ਭਾਈ ਮਿਤ੍ਰਤਾ ਲਈ ਇਹ ਕਰੋ ਇਹ ਨਾ ਕਰੋ, ਓਹ ਸਭ ਕੂੜੇ ਸਾਧਨ ਹਨ । ਦੁਨੀਆਂ ਵਿੱਚ ਲੋਕੀ ਉਲਟੀ ਗੰਗਾ ਵਗਾਂਦੇ ਹਨ ਤੇ ਟਮਟਮ ਨੂੰ ਘੋੜੇ ਦੇ ਅੱਗੇ ਲਿਆ ਖੜਾ ਕਰਦੇ ਹਨ । ਸੱਚੇ ਮਿਤ੍ਰਾਂ ਤੇ ਮਿਤ੍ਰਤਾ ਵਿੱਚ ਰਹਿਣ-ਬਹਿਣ ਜੀਣ ਥੀਣ ਵਾਲੇ ਲੋਕਾਂ ਦੇ ਸੁਭਾਵਾਂ ਦੀ ਇਕ ਫਰਿਸਤ ਬਣਾਂਦੇ ਹਨ, ਤੇ ਫਿਰ ਸਕੂਲਾਂ ਮਦਰੱਸਿਆਂ, ਗਿਰਜਿਆਂ, ਮਸਜਦਾਂ, ਮੰਦਰਾਂ ਵਿੱਚ ਉਪਦੇਸ਼ ਆਰੰਭ ਹੁੰਦੇ ਹਨ । ਭਾਈ ! ਮਿਤ੍ਰਾਂ ਦੇ ਇਹ ਲੱਛਣ ਹਨ, ਜੇ ਤੁਸੀ ਇਹ ਲੱਛਣ ਆਪੇ ਵਿੱਚ ਪੈਦਾ ਕਰੋ, ਤਦ ਤੁਸੀ ਮਿਤ੍ਰ‌ ਹੋ ਜਾਓਗੇ । ਇਹ ਗੱਲ ਸਦਾ ਗਲਤ ਹੈ, ਓਹ ਸਾਰੀ ਫਰਿਸਤ ਦੇ ਗੁਣ ਵੀ ਤੁਸੀ ਧਾਰਣ ਕਰ ਲਓ, ਅਮਲ ਕਰ