ਪੰਨਾ:ਖੁਲ੍ਹੇ ਲੇਖ.pdf/180

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਪਣੇ ਬਣਾਏ ਚਿਤ੍ਰ ਦੇ ਰੰਗ ਵੇਖ ਵੇਖ ਵਿਗਸਦਾ ਹੈ,ਓਹਨੂੰ ਕਿੱਥੇ ਫੁਰਸਤ ਹੈ, ਕਿ ਉਹ ਆਪਣੇ ਕੱਪੜਿਆਂ ਦੀਆਂ ਸਿਲਵਟਾਂ ਵਲ ਤੱਕੇ ਯਾ ਆਪਣੇ ਖੁਦ ਬਣ ਗਏ ਵੈਰੀਆਂ ਦੀਆਂ ਚੋਟਾਂ ਦਾ ਖਿਆਲ ਕਰੇ, ਨਸ਼ੇ ਵਿੱਚ ਆਦਮੀ ਦੁਨੀਆਂ ਤੇ ਆਪਣੇ ਚੁਗਿਰਦੇ ਦੀ ਕੀ ਪਰਵਾਹ ਕਰਦਾ ਹੈ ? ਸੋ ਕੰਮ ਵਿੱਚ ਲਗੇ ਆਦਮੀ ਸਹਿਜੇ ਹੀ ਕੁਛ ਆਪੇ ਦਾ ਰਸ ਮਾਣਦੇ ਹਨ, ਅਰ ਉਹ ਨਿੰਦਿਆ ਉਸਤਤ ਦੋਹਾਂ ਥੀਂ ਅਤੀਤ ਜਿਹੇ ਹੁੰਦੇ ਹਨ ਤੇ ਰਸਿਕ ਕਿਰਤਾਂ ਨੂੰ ਛੱਡ ਵੀ ਦੇਈਏ ਤਦ ਸਾਧਾਰਣ ਸੁੱਚੀ ਹੱਥਾਂ ਪੈਰਾਂ ਦੀ ਕਿਰਤ ਤੇ ਕਿਸਬ ਵਾਲੇ ਆਪੇ ਵਿੱਚ ਬੱਚੇ ਵਾਂਗ ਅਬੋਝ ਅਵਸਥਾ ਵਿੱਚ ਟਿਕੇ ਰਹਿੰਦੇ ਹਨ। ਇਕ ਅਮੀਰ ਮੋਟਰ ਤੇ ਇਕ ਵੇਰੀ ਜਾ ਰਿਹਾ ਸੀ, ਮੈਂ ਵਿੱਚ ਬੈਠਾ ਸਾਂ ਤੇ ਅਗੇ ਇਕ ਬੁੱਢਾ ਗਰੀਬ ਗਵਾਲੀਆਰ ਦਾ ਕ੍ਰਿਸਾਨ ਠੁਮਕ ਠੁਮਕ ਆਪਣੀ ਲਯ ਵਿੱਚ ਜਾ ਰਿਹਾ ਸੀ। ਮੋਟਰ ਦੀ ਠੋਕਰ ਲਗ ਗਈ, ਮੋਟਰ ਵਾਲੇ ਆਪ ਸੱਜੇ ਤੇ ਓਹ ਖੱਬੇ ਹੋਯਾ, ਉਸ ਖੱਬੇ ਪਰਤਾਈ ਤੇ ਉਹ ਸੱਜੇ ਹੋਯਾ । ਇਸ ਘਬਰਾਹਟ ਵਿੱਚ ਟੱਕਰ ਓਹਨੂੰ ਲੱਗੀ, ਗਰੀਬ ਕਿਰਤੀ ਢਹਿ ਪਿਆ । ਅਮੀਰ ਨੇ ਮੋਟਰ ਖੜੀ ਕੀਤੀ, ਉਹ ਇਉਂ ਪਿਆ ਸੀ ਜਿਵੇਂ ਕਿਸੀ ਬ੍ਰਿੱਛ ਨੂੰ ਟੱਕਰ ਲੱਗੀ ਸੀ। ਕੁਛ ਵੀ ਨਹੀ ਕੂਇਆ, ਅਸਾਂ ਸਮਝਿਆ ਟੰਗ ਟੁੱਟ ਗਈ ਤੇ ਹਸਪਤਾਲ ਲੈ ਗਏ, ਓਹ ਡਾਕਟਰ ਅੱਗੇ ਵੀ ਇਉਂ ਪੈ ਗਿਆ