ਪੰਨਾ:ਖੁਲ੍ਹੇ ਲੇਖ.pdf/179

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੬੩ )

ਜਾਂਦੀ ਹੈ। ਕਾਰਲੈਲ ਨੇ ਠੀਕ ਵਚਨ ਕੀਤਾ ਹੈ, ਕਿ ਇਹੋ ਜਿਹੀ ਰਜਾ ਸਹਿਜ-ਸੁਭਾ ਰੱਬਤਾ ਦੀ ਚੁੱਪ ਸਿਦਕ ਵਿੱਚ ਜੀਦੀ ਥੀਂਦੀ ਕਿਰਤ ਰੱਬ ਦੀ ਪੂਜਾ ਤੁਲਯ ਹੈ॥

ਇਹ ਦੱਸਣ ਦੀ ਕੀ ਲੋੜ ਹੈ ? ਕਿ ਸਮੁੰਦਰਾਂ ਵਿੱਚ ਕੋਰਲ ਕੀੜੇ ਨਿੱਕੀ ਨਿੱਕੀ ਕਿਰਤ ਨਾਲ ਪਹਾੜ ਖੜੇ ਕਰ ਦਿੰਦੇ ਹਨ ਤੇ ਸਮੁੰਦ੍ਰਾਾਂਂ ਵਿੱਚ ਕੋਰਲ ਟਾਪੂ ਬਣ ਜਾਂਦੇ ਹਨ। ਸੋ ਕਿਰਤ ਦਾ ਇਕ ਇਹ ਵੀ ਸੁਭਾ ਹੁੰਦਾ ਹੈ ਕਿ ਓਹ ਨਿਰਮਾਣ ਹੋ ਕੇ ਲੱਗਾ ਰਹਿੰਦਾ ਹੈ ਤੇ ਉਹਦੇ ਕੰਮ ਵਿੱਚ ਬਰਕਤ ਪਾਣ ਵਾਲਾ ਕੋਈ ਹੋਰ ਹੁੰਦਾ ਹੈ। ਸੁੱਚੀ ਕਿਰਤ ਕਰਨ ਵਾਲੇ ਦਾ ਸਹਿਜ-ਸੁਭਾ ਇਹ ਅਨੁਭਵ ਹੁੰਦਾ ਹੈੈ , ਕਿ ਮੋਰਾ ਤਾਂ ਕੰਮ ਕਰਨਾ ਹੀ ਬਣਦਾਹੈ ਫਲ ਦੇਣ ਵਾਲਾ ਕੋਈ ਹੋਰ ਹੈ। ਸੋ ਇਸ ਸਿਦਕ ਵਿੱਚ ਉਸ ਅੰਦਰ ਚੰਚਲ ਮਨਾਂ ਤੇ ਅਨੇਕ ਚਿੰਤਾ ਵਾਲੇ ਬੇ ਆਸਾਰ ਹੋ ਚੁਕੇ ਮਨਾਂ ਵਾਲੀ ਲੋਭ ਲਾਲਚ ਦੀ ਬ੍ਰਿਤੀ ਨਹੀਂ ਹੁੰਦੀ। ਥੋਹੜੇ ਵਿੱਚ ਸਬਰ ਬਹੁਤ ਹੁੰਦਾ ਹੈ, ਤੇ ਇਹ ਚਮਕਦੀ ਉੱਚੀ ਸੁਰਤਿ ਦਾ ਚੋਟੀ ਦਾ ਨੇ ਰਸਿਕ ਅਨੁਭਵ ਹੈ:-

ਗੋ ਧਨ ਗਜ ਧਨ ਬਾਜ ਧਨ ਔਰ ਰਤਨ ਧਨ ਖਾਨ॥
ਜਬ ਆਵੇ ਸੰਤੋਖ ਧਨ ਸਬ ਧਨ ਧੁਲ ਸਮਾਨ॥

ਆਪਣੇ ਕਿਸਬ ਵਿੱਚ, ਹਰ ਇਕ ਕਿਰਤੀ ਦੇ ਅੰਦਰ ਕੁਦਰਤੀ ਸਾਦਗੀ ਤੇ ਬੇਪਰਵਾਹੀ ਹੁੰਦੀ ਹੈ। ਉਹ ਚਿਤਕਾਰ