ਪੰਨਾ:ਖੁਲ੍ਹੇ ਲੇਖ.pdf/17

ਇਹ ਸਫ਼ਾ ਪ੍ਰਮਾਣਿਤ ਹੈ

ਪਿਆਰ.

ਪਿਆਰ ਮੱਲੋ-ਮੱਲੀ ਰਾਹ ਜਾਂਦਿਆਂ ਪੈਂਦੇ ਹਨ, "ਨਿਹੁੰ ਨਾ ਲੱਗਦੇ ਜੋਰੀ"। ਇਹ ਇੱਕ ਅੰਦਰੋ ਅੰਦਰ ਦੀ ਲਗਾਤਾਰ ਖਿੱਚ ਹੈ, ਜਿਹੜੀ ਪਹਿਲਾਂ ਤਾਂ ਕਦੀ ਕਦੀ ਇਉਂ ਪੈਂਦੀ ਹੈ ਜਿਵੇਂ ਉਡਾਣ ਵਾਲੇ ਦਾ ਹੱਥ ਚੜ੍ਹੀ ਗੁੱਡੀ ਦੀ ਡੋਰ ਨੂੰ ਖਿੱਚਦਾ ਹੈ, ਤੇ ਇਓਂ ਇਲਾਹੀ ਤਣੁਕੇ ਖਾ ਖਾ ਪਿਆਰ ਇਕ ਲਗਾਤਾਰ ਦਰਦ ਦੀ ਸ਼ਕਲ ਵਿੱਚ ਅੰਦਰ ਵੱਸਣ ਲਗ ਜਾਂਦਾ ਹੈ ਤੇ ਇਹ ਉਸੀ ਤਰਾਂ ਸਹਿਜ ਸੁਭਾ ਬਿਨਾ ਕਿਸੇ ਸਾਧਨ ਜਾਂ ਜਤਨ ਦੇ ਅੰਦਰ ਵਸਦਾ ਹੈ, ਜਿਵੇਂ ਦਯਾ, ਸੰਤੋਖ ਆਦਿ ਚਿੱਟੇ ਦੈਵੀ ਪਾਸੇ ਦੇ ਸੁਭਾਵਕ ਗੁਣ, ਯਾ ਕਾਲੇ ਹੈਵਾਨੀ ਪਾਸੇ ਦੇ ਸੁਭਾਵਕ ਔਗੁਣ, ਬੇਰਹਿਮੀ, ਖੁਦਗਰਜ਼ੀ ਆਦਿ। ਸੁਭਾਵਿਕ ਗੁਣ ਔਗੁਣ ਇਕ ਹੀ ਵਸਤੂ ਦੇ ਸਿੱਧੇ ਪੁੱਠੇ ਪਾਸੇ ਹਨ:- ਅਹੰਕਾਰ ਕਰੂਪ ਹੋ ਸੱਕਦਾ ਹੈ ਤੇ ਉਹੋ ਹੀ ਅਹੰਕਾਰ ਰੂਪਵਾਨ। ਇਕ ਜ਼ਾਲਮ ਆਦਮੀ ਦਾ ਅਹੰਕਾਰ ਕਿਹਾ ਕਰੂਪ ਕੋਝਾ ਹੁੰਦਾ ਹੈ, ਤੇ ਇਕ ਦਿੱਬ੍ਯਜੋਤਿ ਕੰਨ੍ਯਾ ਦਾ ਜੋਬਨ ਮਦ ਨਾਲ ਸੁਗੰਧਿਤ ਅਹੰਕਾਰ ਕਿਹਾ ਰੂਪਵਾਨ ਹੁੰਦਾ ਹੈ। ਸਹਿਜ ਸੁਭਾ ਜਦ ਪਿਆਰ ਅੰਦਰ ਟਿਕ ਕੇ ਜੀਵਨ ਦਾ ਅਧਾਰ ਹੋ ਜਾਂਦਾ ਹੈ, ਸੱਭ ਚਿੱਟੇ ਕਾਲੇ ਗੁਣ ਔਗੁਣ ਦਿਵ੍ਯ ਗੁਣ ਹੋ ਜਾਂਦੇ ਹਨ।।

ਇਖਲਾਕ, ਧਰਮ, ਕਰਮ, ਫਰਜ਼ ਆਦਿ ਦੀ ਵਿਦ੍ਯਾ