ਪੰਨਾ:ਖੁਲ੍ਹੇ ਲੇਖ.pdf/166

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੫o )

ਮੁੜ ਉਹੋ ਹੀ ਗੱਲ, ਉਹੋ ਹੀ ਆਪਦੇ ਚੁਹਲ, ਚੱਲੋ ਭਾਈ ਇਸ ਹਿਰਨ ਨੂੰ ਮਾਰੋ, ਹਜ਼ਾਰਾਂ ਦਲੀਲਾਂ ਆਪ ਨੇ ਸਾਹਮਣੇ ਲਿਆ ਖੜੀਆਂ ਕੀਤੀਆਂ| ਐਸੇ ਦਲਾਂ ਦੇ ਦਲ ਆਏ ਕਿ ਮੁੜ ਕੋਈ ਪੇਸ਼ ਨਾ ਗਈ, ਧਨੁਖ ਤੇ ਤੀਰ ਲੈ ਮੁੜ ਚੱਲੇ ਅਸੀ, ਹਰਨ ਗਿਆ ਅੱਗੇ ਅੱਗੇ, ਤੇ ਅਸੀ ਖਵਾਰ ਹੋਏ ਡੰਗਰਾਂ, ਬੇਲਿਆਂ ਤੇ ਜੂਹਾਂ ਵਿੱਚ, ਹਾਰ ਕੇ ਝਖ ਮਾਰ ਕੇ ਥਕ ਕੇ ਟੁੱਟਕੇ ਸ਼ਾਮਾਂ ਨੂੰ ਘਰ ਆਏ, ਆਪ ਉਸ ਵਕਤ ਫਿਰ ਛਾਈ ਮਾਈ। ਮੁੜ ਸਾਡਾ ਇਕ ਇਕੱਲਾ ਰੱਬ ਮੁੜ ਉਹ ਰੂਹ ਦੀ ਅਰਾਧਨਾ, ਓਏਹਉਸੰਮਲਿ ਥਕੀ ਜੀ ਉਹ ਕਦੇ ਨ ਬੋਲੇ ਕਉਰਾ।ਰੱਬ ਜੀ ਨੂੰ ਜਦ ਅਰਾਧਿਆ ਉਹਠੰਡ, ਉਹੋ ਮਿਠਾਸ, ਉਹੋ ਦਯਾ, ਉਹੋ ਨਰਮੀ, ਉਹੋ ਪਰਉਪਕਾਰ, ਉਹੋ ਤਰਸ, ਉਹ ਜੀਵਨ ਦੀ ਕਣੀ ਦਾ ਮੁੜ ਮੁੜ ਦਾਨ ਅਤੇ ਜਦ ਪ੍ਰਭਾਤ ਦਿਲ ਦੇ ਕਲਸ ਉੱਤੇ ਆਈ, ਸਾਡੇ ਅੰਦਰ ਦੇ ਮੰਦਰ ਦੇ ਕਲਸ ਉਸ ਪ੍ਰਭਜੋਤ ਦਿਵਚ ਸੋਨੇ ਨਾਲ ਚਮਕੇ, ਆਪ ਪੂਜਾ ਦੀ ਘੜੀ ਵੀਨਾਲ ਆਨ ਖੜੇ ਹੋ, ਨਿਤਨਵਾਂ ਸੰਕਲਪ ਰਚ ਕੇ ਸਾਹਮਣੇ ਕੀਤਾ| ਹੁਣ ਕੀ? “ਬੁਰਾ ਸਾਡਾ ਹਾਲ , ਬਣਾਇਆ ਇਨ੍ਹਾਂ ਬਿਦੇਸੀਆਂ।” ਉਮਰਾ ਦਾ ਸੂਰਜ ਢਲ ਗਿਆ ਪਰ ਆਪ ਦੀ ਇਹ ਸੰਕਲਪ ਮਾਯਾ ਨਾ ਮੁੱਕੀ ਪਰ ਨਾ ਮੱਕੀ ਅਜ ਇਹ, ਕਲ ਓਹ, ਕਦੀ ਹਿਮਾਲਾ ਨੂੰ ਚੀਰੋ, ਗੰਗਾ ਲਿਆਵੋ, ਹੁਣ ਇਹਨੂੰ ਸੁਕਾਵੇ, ਹੁਣ ਮੀਂਹ ਦੀ ਲੋੜ ਹੈ, ਨਹੀਂ ਹੁਣ ਧੁਪ ਦੀ ਲੋੜ ਹੈ। ਅਜ ਕੱਪੜਾ ਤੇ ਕਲ ਗਹਿਣਾ