ਪੰਨਾ:ਖੁਲ੍ਹੇ ਲੇਖ.pdf/16

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

[ ਸ ]


ਵਿੱਚ ਇਕ ਮਗਦੀ ਹੀਰੇ ਦੀ ਕਣੀ ਚਮਕਦੀ ਹੈ, ਉਹ ਉਨਾਂ ਦੀ ਹੈ। ਤੇ ਬਾਲਕ ਨੂੰ ਕੀ ਖਬਰ ਹੁੰਦੀ ਹੈ, ਕੀ ਹੈ, ਮਾਂ ਨੇ ਗਹਿਣੇ ਪਾ ਦਿੱਤੇ, ਕੇਸਾਂ ਵਿੱਚ ਮੇਰੇ ਮੋਤੀ ਚਮਕ ਰਹੇ ਹਨ। ਹਵਾ ਹਿਲਾਂਦੀ ਹੈ ਹਿਲਦੇ ਹਨ, ਕਿਰਨ ਪੈਂਦੀ ਹੈ ਝਲਕਦੇ ਹਨ।

| ਸਖੀ ਸਹੇਲੀ ਨੇ ਫੁੱਲ ਲਟਕਾ ਦਿੱਤੇ ਲਟਕਦੇ ਹਨ, ਇਹ ਜੀਵਨ ਮੌਜ ਹੈ, ਆਪ ਦੀ ਬਖਸ਼ਸ਼ ਹੈ, ਦਾਤ ਹੈ, ਰੂਪ ਹੈ, ਬਿਨਸਾਧਨ ਸਿਧੀ ਹੈ, ਭੁੱਲਾਂ ਵਿੱਚ ਗੁਰੂ ਦੀ ਯਾਦ ਚਮਕ ਰਹੀ ਹੈ। ਸ਼ੁਕਰ ਹੈ ਓਸ ਅਗੱਮੀ ਫੁੱਲ ਦਾ, ਜਿਹੜਾ ਬਲਦੀ ਮਸ਼ਾਲ ਵਾਂਗ ਮੋਏ ਦਿਲ-ਦੀਵੇ ਮੁੜ ਜਗਾ ਦਿੰਦਾ ਹੈ!!

ਇਸ ਪੁਸਤਕ ਵਿੱਚ ਜਿੰਨੇ ਨਮੂਨੇ ਨਸ਼ਰ ਤੇ ਨਜ਼ਮ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਕਾਪੀ ਰਾਈਟ ਪੁਸਤਕਾਂ ਵਿੱਚੋਂ ਦਿੱਤੇ ਹਨ ਉਹ ਆਪ ਜੀ ਦੀ ਆਗਿਆ ਲੈ ਕੇ ਦਿੱਤੇ ਗਏ ਹਨ, ਜਿਸ ਲਈ ਲੇਖਕ ਆਪਦਾ ਅਤੀ ਧਨਵਾਦੀ ਹੈ।