ਪੰਨਾ:ਖੁਲ੍ਹੇ ਲੇਖ.pdf/151

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੩੫ )

ਨਾਲ ਉਸ ਨੂੰ ਰੀਝਾਣ ਦੀ ਕਰਦਾ ਰਿਹਾ, ਤੇ ਬੋਲਿਆ “ਜਿਹੜੀ ਤਸਵੀਰ ਆਪ ਬਨਾਉਣੀ ਚਾਹੁੰਦੇ ਹੋ, ਉਹ ਮੈਂ ਬੜੀ ਹੀ ਖੁਸ਼ੀ ਨਾਲ ਬਣਾਵਾਂਗਾ| ਅਜ ਮੈਨੂੰ ਇਕ ਹੋਰ ਚਿਤ ਦੇ ਪੂਰਾ ਕਰਨ ਦੀ ਕਾਹਲ ਹੈ ਤੇ ਜੇ ਆਪ ਕਲ ਇਸ ਵੇਲੇ ਆਓ, ਤਦ ਜਿਸ ਤਰਾਂ ਆਪ ਚਾਹੋਗੇ ਤੇ ਜੋ ਮੇਰੇ ਪਾਸੋਂ ਸੋ ਸਕਿਆ ਮੈਂ ਕਰਾਂਗਾ॥

ਫਿਰ ਓਹ ਬੋਲੀਪਰ ਇਕ ਗੱਲ ਮੈਂ ਆਪ ਹਜ਼ੂਰ ਨੂੰ ਦੱਸੀ ਨਹੀਂ, ਜਿਹੜੀ ਗੱਲ ਮੈਨੂੰ ਦੁਖੀ ਕਰਦੀ ਹੈ ਤੇ ਓਹ ਇਹ ਹੈ, ਕਿ ਆਪਦੀ ਇਸ ਮੇਹਰਬਾਨੀ ਲਈ ਮੇਰੇ ਪਾਸ ਆਪ ਨੂੰ ਦੇਣ ਲਈ ਕੁਛ ਹੈ ਨਹੀਂ, ਸਿਵਾਇ ਇਸ ਪਰਾਣੀ ਤੇ ਪੁਰਾਣੀ ਕਹ ਦੀ fਪਿਸ਼ਵਾਜ਼ ਦੇ, ਤੇ ਇਨਾਂ ਦਾ ਹੁਣ ਕੋਈ ਵੀ ਮੁੱਲ ਨਹੀਂ, ਭਾਵੇਂ ਕਿ ਸੀ ਵਕਤ ਇਹ ਬਹੁਮੁੱਲੀ ਚੀਜ਼ ਸੀ ਤੇ ਫਿਰ ਵੀ ਆਪ ਹਜੂਰ ਮੇਰੇ ਉੱਪਰ ਕਿਰਪਾ ਕਰਕੇ ਇਹ ਤਿਲ ਫੁੱਲ ਲੈ ਕੇ ਮੇਰੇ ਉੱਪਰ ਦਯਾ ਕਰੋਗੇ ਤੇ ਸ਼ਾਇਦ ਆਪ ਦੇ ਅਜਾਇਬ ਘਰ ਵਿੱਚ ਇਹਦੀ ਥਾਂ ਇਸ ਲਈ ਹੋ ਜਾਵੇ, ਕਿ ਹੁਣ ਨਾ ਓਹ ਨੱਚਣ ਵਾਲੀਆਂ ਰਹੀਆਂ ਹਨ, ਨਾ ਇਸ ਤਰਾਂ ਦੀਆਂ ਪੁਸ਼ਾਕਾਂ ਤੇ ਪਿਸ਼ਵਾਜ਼ਾਂ, ਇਕ ਅਜੂਬਾ ਤਾਂ ਬਣ ਹੀ ਸੱਕਦੀ ਹੈ॥ ਨਹੀਂ, ਨਹੀਂ, ਆਪਇਸ ਮਾਮਲੇ ਤੇ ਕੋਈਸੋਚ ਨਾ ਕਰੋ. ਮੈਨੂੰ ਤਾਂ ਆਪ ਦੀ ਨਿੱਕੀ ਜਿਹੀ ਇਹ ਸੇਵਾ ਕਰਨ ਵਿੱਚ ਪੁਰਾਣਾ ਜ਼ਮਾਨਾ ਯਾਦ ਆਉਂਦਾ ਹੈ ਤੇ ਆਪਦਾ ਕੀਤਾ