ਪੰਨਾ:ਖੁਲ੍ਹੇ ਲੇਖ.pdf/142

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੨੬)

ਹੀ ਓਥੇ ਬਹਿ ਗਈ, ਕਹਿਣ ਲੱਗੀ “ਨਹੀਂ!ਮੈਂ ਤੇਰੇ. ਪਰ ਖ਼ਫਾ ਨਹੀਂ, ਪਰ ਮੈਨੂੰ ਮੰਦਾ ਜਰੂਰ ਲੱਗਾ ਹੈ, ਕਿ ਆਪ ਨੇ, ਮੈਨੂੰ ਨੱਚਦਿਆਂ ਕਿਉਂ ਵੇਖਿਆ ਆਪ ਨੂੰ ਮੈਂ ਤਾਂ ਪਾਗਲ ਜਿਹੀ ਲੱਗੀ ਹੋਵਾਂਗੀ ਕਿ ਆਪ-ਮੁਹਾਰੀ ਕਲ ਮੁਕੱਲੀ ਨੱਚਣ ਲੱਗ ਪਈ ਹਾਂ, ਹੁਣ ਆਪ ਨੂੰ ਇਸ ਸਾਰੀ ਗੱਲ ਦਾ ਭੇਤ ਦੱਸਣਾ ਹੀ ਪਿਆ ਮੇਰੀਕਹਾਣੀ ਇੰਨੀ ਹੀ ਹੈ, ਕਿ ਮੈਂ ਓਹ ਨਾਇਕਾ ਹਾਂ ਇਹ ਨਾਮ ਮਸ਼ਹੂਰ ਸੀ ਤੇ ਨੌਜਵਾਨ ਨੂੰ ਵੀ ਇਹਦੇ ਨਾਮ ਦੀ ਸ਼ੁਹਰਤ ਦਾ ਪਤਾ ਸੀ, ਕਿਉਂਕਿ ਓਹ ਸਾਰੇ ਮੁਲਕ ਵਿੱਚ ਹਰ ਦਿਲ ਨੂੰ ਮੋਹਿਤ ਕਰਨ ਵਾਲੇ ਨਾਚ ਬਾਲਿਕਾ ਸੀ “ਮੈਂ ਜਦ ਆਪਣੇ ਪੂਰੇ ਜੋਬਨ ਵਿੱਚ ਸੀ ਤੇ ਮੇਰਾ ਉਨਰ ਵਿਖਯਾਤ ਸੀ, ਮੇਰੇ ਰੁਹਨੂੰ ਇਕ ਨੌਜਵਾਨ ਨੇ ਮੋਹਿਆ, ਮੈਂ ਉਸ ਨਾਲ ਸਭ ਸ਼ੁਹਰਤ ਰਾਜ, ਭਾਗ, ਸੁਖ, ਮਹਿਲ ਛੋੜ ਕੇ ਨੱਸ ਆਈ, ਭਾਵੇਂ ਮੇਰੇ fਪਿਆਰੇ ਪਾਸ ਕੋਈ ਧਨ ਨਹੀਂ ਸੀ ਪਰ ਸਾਡੇ ਪਾਸ ਕਾਫੀ ਸੀ, ਆਪਣੇ ਗਰੀਬੀ ਵਿੱਚ-ਪਰ ਪਿਆਰ ਵਿੱਚ-ਜੀਣ ਨੂੰ। ਓਹ ਪਿਆਰਾ ਮੇਰਾ ਬੜਾ ਖੁਸ਼ ਹੁੰਦਾ ਸੀ, ਜਦ ਮੈਂ ਉਹਦੇ ਸਾਹਮਣੇ ਨੱਚਦੀ ਸਾਂ, ਇਸ ਘਰ ਵਿੱਚ ਤੇ ਇਸ ਏਕਾਂਤ ਵਿੱਚ, ਕੁਛ ਹੋ ਇਕ ਚਿਰ ਅਸੀ ਦੋਵੇਂ ਇਕ ਦੂਜੇ ਲਈ ਜਾਂਦੇ ਸਾਂ| ਸਾਡਾ ਸਾਰਾ ਜਗਤ ਇਕ ਦੂਜੇ ਲਈ ਅਸੀ ਆਪ ਸਾਂ। ਓਹ ਮੈਨੂੰ ਪਿਆਰਦਾ ਨਹੀਂ ਸੀ, ਮੈਨੂੰ ਪੂਜਦਾ ਸੀ, ਅਰ ਬੇਹੱਦ ਓਹਦਾ ਪਿਆਰ ਸੀ। ਮੈਂ ਨਿਮਾਣੀ ਕਿਸ ਜੋਗ ਸਾਂ, ਮੈਨੂੰ ਇੰਨਾ