ਪੰਨਾ:ਖੁਲ੍ਹੇ ਲੇਖ.pdf/139

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੨੩ )

ਜਿਹੀ ਅਵਾਜ਼ ਨੇ ਓਹਨੂੰ ਜਗਾ ਦਿੱਤਾ ਤੇ ਉਹ ਅਚੰਭਾ ਹੋਕੇ| ਸੁਨਣ ਲੱਗ ਪਿਆ, ਕਿ ਅਵਾਜ ਕੀ ਹੈ ਤੇ ਕਿੱਥੋਂ ਆ ਰਹੀ ਹੈ? ਅਵਾਜ਼ ਪੈਰਾਂ ਦੀ ਸੀ, ਪਰ ਪੈਰ ਚੱਲ ਨਹੀਂ ਰਹੇ ਕੋਈਆ ਜਾ ਨਹੀਂ ਰਿਹਾ। ਇਉਂ ਜਾਪੇ, ਜਿਵੇਂ ਕੋਈ ਘਬਰਾਹਟ ਵਿੱਚ ਤਿੱਖੇ ਤਿੱਖੇ ਪੈਰ ਰੱਖ ਰਿਹਾ ਹੈ, ਸੋਚਿਆ ਕਿ ਸ਼ਾਇਦ ਘਰ ਵਿੱਚ ਚੋਰ ਨਾ ਆ ਵੜੇ ਹੋਣ, ਉਸ ਨੂੰ ਆਪਣੇ ਲਈ ਤਾਂ ਕੋਈ ਡਰ ਨਾ ਲੱਗਾ, ਕਿਉਂਕਿ ਓਸ ਪਾਸ ਲੁਟੇ ਜਾਣ ਨੂੰ ਸੀ ਹੀ ਕੁਛ ਨਹੀਂ, ਪਰ ਸਵਾਣੀ ਦੀ ਖਾਤਰ ਕੁਛ ਭੈ ਭੀਤ ਹੋਇਆ ਮੱਛਰਦਾਨੀਵਿੱਚ ਇਕ ਲੱਕੜੀ ਦੀ ਜਾਲੀ ਜਿਹੀ ਨਾਲ ਭਰਿਆ ਸੁਰਾਖ ਸੀ, ਉਸਦੀ ਰਾਂਹੀ ਦੇਖਣ ਲੱਗਾ ਪਰ ਅੱਗ ਓਹ ਪਰਦਾ ਸੀ ਕੁਛ ਵੇਖ ਨਾ ਸਕਿਆ, ਜੋ ਹੋ ਰਿਹਾ ਸੀ ਸਕਰੀਨ ਦੇ ਪਿੱਛੇ ਹੋ ਰਿਹਾ ਸੀ। ਉਸ ਨੇ ਉੱਚਾ ਰੌਲਾ ਪਾਣ ਦੀ ਸੋਚੀ, ਪਰ ਫਿਰ ਸੋਚਿਆ ਕਿ ਜਦ ਤਕ ਸਾਰੀ ਗੱਲ ਦਾ ਪਤਾ ਨਾ ਲੱਗ, ਸਵਾਣੀ ਦੀ ਜਾਨ ਆ ਇਸ ਵਿੱਚ ਹੈ ਕਿ ਉਹ ਉੱਚਾ ਨਾ ਬੋਲੇ।ਪਰ ਓਹ ਅਵਾਜ਼ ਜਿਹੜੀ ਸੁਣਾਈ ਦੇ ਰਹੀ ਸੀ ਬਰਾਬਰ ਜਾਰੀ ਰਹੀ ਤੇ ਹੋਰ ਵਧ ਉਸਦੀ ਹੈਰਾਨੀ ਵਧਦੀ ਗਈ| ਆਖਰ ਰਹਿ ਨਾ ਸਕਿਆ, ਜੋ ਕੁਛ ਹੋਵੇ ਉਹ ਉੱਠ ਕੇ ਵੇਖੇਗਾ, ਕਿ ਕਿਸ ਤਰਾਂ ਓਹਆਪਣੀ ਦਯਾਵਾਨ ਮਾਲਕਾ ਦੀ ਜਾਨ ਦੀ ਹਿਫ਼ਾਜ਼ਤ ਕਰ , ਸੱਕਦਾ ਹੈ ਜਲਦੀ ਨਾਲ ਕੱਪੜੇ ਪਾਕੇ, ਓਸ ਮੱਛਰਦਾਨੀ

ਵਿੱਚੋਂ ਨਿਕਲਕੇ, ਓਸ ਸਕਰੀਨ ਤਕ ਬਿਨਾਖੜਾਕ ਕੀਤੇ ਦੇ