ਪੰਨਾ:ਖੁਲ੍ਹੇ ਲੇਖ.pdf/138

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੨੨)

ਪਿਆਰ ਤੇ ਐਸੇ ਦਾਹਵੇ ਨਾਲ ਉਸਨੇ ਕਹੇ, ਜੋ ਇਸ ਨੌਜਵਾਨ ਨੂੰ ਸਿਰ ਝੁਕਾ ਕੇ ਮੰਨਣੇ ਪਏ ਤੇ "ਆਖਿਆ ਕਿ ਇਹ ਉਚਿਤ ਹੈ, ਕਿ ਆਪ ਮੈਨੂੰ ਜੋ ਬੰਦੋਬਸਤ ਮੈਂ ਚਾਹਾਂ, ਉਹ ਆਪਣੇ ਮਹਿਮਾਨ ਲਈ ਕਰਨ ਦੀ ਆਗਿਆ ਦੇਵੋਗੇ ਇਸ ਬੰਦੋਬਸਤ ਵਿੱਚ ਆਪ ਦਾ ਦਖਲ ਦੇਣਾ ਵਾਜਬ ਨਹੀਂ॥"

ਨੌਜਵਾਨ ਚੁੱਪ ਹੋ ਗਿਆ, ਕਿਉਂਕਿ ਸੈਣ ਵਾਸਤੇ ਕਮਰਾ ਵੀ ਇਕੋ ਸੀ, ਉਸਨੇ ਆਪਣੀ ਤੁਲਾਈ ਲਿਆ ਕੇ ਫਰਸ਼ ਉੱਪਰ ਵਿਛਾ ਦਿੱਤੀ ਤੇ ਰਜਾਈ ਰੱਖ ਦਿੱਤੀ।।

ਇਕ ਲੱਕੜੀ ਦਾ ਸਿਰਹਾਣਾ ਵੀ ਲਿਆ ਦਿੱਤਾ ਤੇ ਕਮਰੇ ਦੇ ਉਸ ਪਾਸੇ,ਜਿਸ ਪਾਸੇ ਓਹ ਘਰ ਦਾ ਨਿੱਕਾ ਜਿਹਾ ਮੰਦਰ ਪਿਆ ਹੋਇਆ ਸੀ, ਉਸ ਅੱਗੇ ਇਕ ਸਕ੍ਰੀਨ(ਪਰਦਾ)ਖੜੀ ਕਰ ਦਿੱਤੀ,ਓਹਦਾ ਪਾਸਾ ਵੱਖਰਾ ਇਉਂ ਕਰ ਦਿੱਤਾ ਤੇ ਆਖਿਆ ਕਿ ਹੁਣ ਆਪ ਥੱਕੇ ਹੋ ਬ੍ਰਾਜ ਜਾਓ ਤੇ ਸੈਂ ਜਾਓ, ਇਹ ਇੱਛਿਆ ਇਸ ਤਰਾਂ ਪ੍ਰਗਟ ਕੀਤੀ ਕਿ ਉਹ ਦਰਹਕੀਕਤ ਓਹਨੂੰ ਸੈਂ ਜਾਣ ਦਾ ਹੁਕਮ ਦੇ ਰਹੀ ਹੈ, ਤਾ ਕਿ ਓਹ ਉਹਦੇ ਰਾਤ ਦੇ ਕੰਮਾਂ ਵਿੱਚ ਕਿਸੀ ਤਰਾਂ ਦਾ ਦਖਲ ਦੇ ਨਾ ਸੱਕੇ।।

ਨੌਜਵਾਨ ਬਿਸਤ੍ਰੇ ਵਿੱਚ ਵੜ ਗਿਆ,ਭਾਵੇਂ ਉਹਦਾ ਰੂਹ ਦੁਖੀ ਸੀ, ਕਿਸ ਤਰਾਂ ਸਵਾਣੀ ਨੇ ਆਪਣਾ ਬਿਸਤ੍ਰਾ ਓਹਨੂੰ ਦੇ ਦਿੱਤਾ,ਤਾਂ ਵੀ ਲੇਟਦੇ ਸਾਰ ਸੈਂ ਗਿਆ,ਬਹੁਤ ਥੱਕਾ ਹੋਇਆ ਸੀ॥

ਪਰ ਥੋੜ੍ਹਾ ਚਿਰ ਹੀ ਸੁੱਤਾ ਹੋਣਾ ਹੈ, ਕਿ ਇਕ ਅਨੋਖੀ