ਪੰਨਾ:ਖੁਲ੍ਹੇ ਲੇਖ.pdf/130

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੧੪)

ਇਉਂ ਕਈ ਚਿਰ ਗਲਾ ਬੰਦ ਰਹਿ ਰਹਿ ਕੇ ਬਹਿ ਬਹਿ ਕੇ ਤਾਕਤ ਪਕੜਦਾ ਸੀ, 'ਤੇ ਇਹੋ ਜਿਹੀ ਇਕ ਨਾਇਕਾ ਦੀ, ਜੀਵਨ ਕਥਾ ਜਾਪਾਨ ਦੇ ਸਾਹਿਤ ਵਿੱਚ ਆਉਂਦੀ ਹੈ|

ਹਾਲੇ ਰੇਲਾਂ ਤਾਰਾਂ ਨਹੀਂ ਸਨ, ਤੇ ਜਾਪਾਨ ਦੇ ਨਵੇਂ ਤੇ ਜਵਾਨ ਚਿਤਕਾਰਾਂ ਦੀ , ਰਸਕ ਕਿਰਤ , ਆਰਟ ਦੇ ਸਾਧਨ ਤੇ ਅਭੜਾਸ ਦਾ ਇਕ ਅੰਗ ਹੁੰਦਾ ਸੀ, ਕਿ ਓਹ ਪੈਦਲ ਸਾਰੇ ਦੇਸ਼ ਦਾ ਰਟਨ ਕਰਨ| ਪਰਬਤ ਵੇਖਣ, ਦਰਿਯਾਵੇਖਣ, ਮੰਦਰਾਂ ਦੀ ਯਾਤਾ ਕਰਨ ਤੇ ਆਪਣੀ ਸੁਰਤਿ ਨੂੰ ਇਉਂ ਸੋਹਣੀਆਂ ਛਬੀਆਂ ਨਾਲ ਭਰਨ। ਇਉਂ ਬੜਾ ਚਿਰ ਹੋਯਾ ? ਹੈ, ਕਿ ਇਕ ਜਵਾਨ ਆਰਟਿਸਟ ਕਊਟੋ ਸ਼ਹਿਰ ਥੀਂ| ਦੋ ਯਾ ਕਯੋ ਵਲ ਯਾਤਾ ਨੂੰ ਚੱਲਿਆ, ਤੇ ਜਾਪਾਨ ਦੀ ਧਰਤੀ ਨਿੱਕੇ ਨਿੱਕੇ ਪਹਾੜਾਂ ਦੀਆਂ ਚੋਟੀਆਂ ਨਾਲ ਭਰੀ ਪਈ ਹੈ ਤੇ ਚੋਟੀਆਂ ਦੇ ਪਾਸਿਆਂ ਤੇ ਬਾਂਸ ਚਲਾਂ ਦੇ ਬਿੱਛ ਝੁਰਮਟ ਪਾ ਰਹੇ ਹਨ, ਤੇ ਝੋਨੇ ਦੇ ਲਹਿਰਾਂਦੇ ਖੇਤ ਇਕ ਉੱਪਰ ਦੂਜਾ, ਉੱਚੇ ਨੀਵੇਂ ਥੜਿਆਂ ਵਾਂਗ ਲਹਿਰਾ ਰਹੇ ਹਨ ਤੇ ਵਿੱਚ ਵੱਡੀਆਂ ਵੱਡੀਆਂ ਪੀਲੀਆਂ ਟੋਕਰੀਆਂ ਜਿਹੀਆਂ। ਸਿਰ ਤੇ ਰਖੀਆਂ ਜਾਪਾਨ ਦੇ ਕਿਸਾਨ ਜਮੀਨ ਦੇ ਗੰਦ ਮੰਦ ਚਿੱਕੜ ਵਿੱਚ ਖੜੇ ਫਸਲਾਂ ਨੂੰ ਖਸਮਾ ਰਹੇ ਹਨ| ਪਰਬਤਾਂ ਦੇ ਸਿਰ ਉੱਪਰ ਯਾ ਕੁੱਖਾਂ ਵਿੱਚ ਘਾਹ ਦੇ ਛੱਤਾਂ ਵਾਲੇ * ਕਿਸਾਨਾਂ ਦੇ ਘਰ ਤੇ ਗਰਾਂ ਵੱਸ ਰਹੇ ਹਨ। ਸੋਹਣੀਆਂ