ਪੰਨਾ:ਖੁਲ੍ਹੇ ਲੇਖ.pdf/128

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੧੨ )

ਹਰ ਇਕ ਦੇਸ਼ ਵਿੱਚ ਆਪਣੇ ਆਪਣੇ ਤਰਜ਼ ਦੀਆਂ ਚੰਗਿਆਈਆਂ ਤੇ ਬੁਰਿਆਈਆਂ ਹੁੰਦੀਆਂ ਹਨ ਸਭ ਇਸ ਤਰਾਂ ਦੀਆਂ ਚੀਜ਼ਾਂ ਜੜਾਂ ਵਾਲੀਆਂ ਹੁੰਦੀਆਂ ਹਨ ਤੇ ਅਸੀ ਉਨਾਂ ਦਾ ਉੱਪਰ ਦਾ ਫੈਲਾਓ ਵੇਖ ਕੇ ਮੰਦਾ ਚੰਗਾ ਨਹੀਂ ਕਹਿ ਸੱਕਦੇ।ਜਿਹੜੀਆਂ ਅਸੀ ਸਦੀਆਂ ਤਕ ਚੰਗਿਆਈਆਂ ਮੰਨਦੇ ਆਏ ਹਾ, ਮੁਮਕਿਨ ਹੋ ਸੱਕਦਾ ਹੈ, ਕਿ ਉਹਦੀਆਂ ਡੂੰਘੀਆਂ ਜੜ੍ਹਾਂ ਬੁਰਿਆਈਆਂ ਵਾਲੀਆਂ ਹੋਣ ਤੇ ਜਿਨ੍ਹਾਂ ਨੂੰ ਅਸੀ ਸਤਹ ਤੇ ਬੁਰਾ ਕਹਿੰਦੇ ਹਾਂ, ਉਹ ਅੰਦਰੋਂ ਜੜਾਂ ਵਿੱਚ ਚੰਗਿਆਈਆਂ ਹੋਣ। ਜੀਵਨ ਇਕ ਅਸਗਾਹ ਖੇਡ ਹੈ। ਪਤਾ ਨਹੀਂ ਕੌਣ ਕਿਸ ਤਰਾਂ ਆਪਣੇ ਅਸਲੇ ਨੂੰ ਅੱਪੜਦਾ ਹੈ? ਗੁਲਾਮ ਰੱਖਣ ਦਾ ਰਵਾਜ ਜੜਾਂ ਵਿੱਚ ਕਿੰਨਾ ਅਦੈਵੀ ਸੀ, ਪਰ ਸਤਹ ਉੱਪਰ ਗੁਲਾਮਾਂ ਦੇ ਓਹ ਓਹ ਗੁਣ ਵੇਖੇ, ਕਿ ਆਦਮੀ ਕਹਿੰਦਾ ਹੈ, ਗੁਲਾਮੀ ਰਹਿੰਦੀ ਹੈ ਤਾਂ ਅਛਾ ਸੀ। ਮਰਜੀਨਾ ਅਲੀ ਬਾਬਾ ਦੀ ਗੁਲਾਮ ਕਿਸ ਤਰਾਂ ਮਾਲਕ ਦੀ ਵਫਾਦਾਰੀ ਦੇ ਗੁਣ ਨੂੰ ਸਾਰੇ ਮਨੁੱਖ ਇਤਿਹਾਸ ਵਿੱਚ ਮੂਰਤੀ ਮਾਨ ਕਰਦੀ ਹੈ। ਜਦ ਆਦਮੀ ਕੁਛ ਨਾ ਕਰ ਸਕੇ, ਮਨ ਦੀ ਤਾਕਤ ਲਾਣ ਦੀ ਥਾਂ ਨਾ ਹੋਵੇ, ਪਿਆਰਿਆਂ ਨੂੰ ਪਾਲਣਾ ਹੈ, ਨਿਰਾ ਮੌਕਾ ਟੁੱਕੜ ਦੇਣਾ ਹੈ, ਓਹ ਵੀ ਨਹੀ