ਪੰਨਾ:ਖੁਲ੍ਹੇ ਲੇਖ.pdf/111

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੯੫ )

ਤਿਥੈ ਜੋਧ ਮਹਾਬਲ ਸੂ ਤਿਨ ਮਹਿ ਰਾਮੁ ਰਹਿਆ ਭਰਪੂਰ| ਤਿਥੈ ਸੀਤੋ ਸੀਤਾ ਮਹਿਮਾ ਮਾਹਿ॥

ਤਾ ਕੇ ਰੂਪ ਨ ਕਥਨੇ ਜਾਹਿ॥ ਮੁੜ ਉਹ ਸੋਹਣੇ ਧਨ ਸਿੱਧ ਹੋ ਸਾਡੇ ਦਿਲਾਂ ਦੇ ਅਕਾਸ਼ ਵਿਚ ਆਣ ਸਾਨੂੰ ਆਪਣੀ ਸੋਹਣੀਆਂ ਸੂਰਤਾਂ ਨਾਲ ਠੰਢ ਪਾਣ। “ਰਾਗ ਰਤਨ ਪਰਵਾਰ ਪਰੀਆ ਸਬਦ ਗਾਵਣਆਈਆ ਤੇ ਉਨਾਂ ਦੇ ਰੂਪ, ਰਾਗ, ਰੰਗ ਸਾਡੀ ਸੁਰਤਿ ਨੂੰ · ਭਰਣ, ਸਾਡੀ ਸੁਰਤਿ ਉਹ ਰੂਪ ਦੇ ਸਮੁੰਦਰਾਂ ਨੂੰ ਆਪਣੇ ਅੰਦਰ ਸਮਾਵੇ, ਸਦੀਆਂ ਤਕ ਇਹ ਵਾਕਫੀਅਤ ਪੁਰਣ ਹੋਵੇ, 'ਤੇ ਫੁਟ ਫੁਟ ਕੇ ਪਦਮ ਦੇ ਫੁੱਲਾਂ ਵਾਂਗ ਫਿਰ ਉਹ ਖੁਸ਼ੀ, ਰਸ ਤੇ ਧਯਾਨ ਮੁਰਤਾਂ ਸਾਡੇ ਅੰਦਰੋਂ ਬਾਹਰ ਆ ਕੇ ਸਾਡੇ ਰਹਿਣ ਵਾਲੇ ਸਥਾਨਾਂ ਮੁਲਕਾਂ ਨੂੰ ਅਨੇਕ ਰੂਪਾਂ ਦੇ ਸਿੰਗਾਰ ਨਾਲ ਸਿੰਗਾਰਣ। ਇਨ੍ਹਾਂ ਦਰਸ਼ਨਾਂ, ਸਮਾਧੀਆਂ, ਰਸਾਂ ਨਾਲ ਸਾਡੀ ਹੱਡੀ ਮਾਸ ਮੱਝ ਧਯਾਨ ਵਿੱਚ ਵੱਸੇ, ਰੂਪ ਨਾਮ ਰਸ ਗੰਧ, ਸਪਰਸ਼ ਦੇ ਓੜਕ ਦਿਵਚ ਸੁਖਾਂ ਨਾਲ ਦਿਵਯ ਹੋ ਵੰਝੇ, ਦਿਲ ਦੀ ਵਸਤੀ ਵੱਸੇ। ਪਰੀਆਂ, ਦੇਵੀ ਦੇਵਤਿਆਂ ਦੀ ਚਹਿਲ ਬਹਿਲ ਹੋਵੇ, ਇਉਂ ਅੰਦਰ ਸਮਾਧੀ ਦਾ ਜੀਵਨ, ਚੁੱਪ ਰਸਿਕ ਕਿਰਤ ਦੀ ਖੇਡ ਸਦੀਆਂ ਤਕ ਸਾਨੂੰ ਲੁਕਾਈਆਂ ਡੋਡੀਆਂ ਵਾਂਗ ਜੋਬਨ ਦਾ ਰੰਗ ਦੇਕੇ ਇਕ ਬਸੰਤ ਦੇ ਦਿਨ ਸਾਨੂੰ ਖਿੜੇ ਕੰਵ.ਲਾਂ ਵਾਂਗ, ਗੁਲਾਬਾਂ ਵਾਂਗ ਬਾਹਰ ਕੱਢੇ।