ਪੰਨਾ:ਖੁਲ੍ਹੇ ਘੁੰਡ.pdf/98

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਨੁੱਖ ਦਾ ਦੇਵਤਾ ਇੱਥੋਂ ਬਣਦਾ, ਮਸਤਕ ਹੱਥ ਮਾਰ
ਪ੍ਰੀਤਮ, ਹੈਵਾਨ ਸਾਰਾ ਝਾੜਿਆ,
ਦਿੱਵ੍ਯ, ਅਲੌਕਿਕ ਇਹ ਦ੍ਰਿਸ਼੍ਯ ਸਾਰਾ, ਪੱਥਰਾਂ ਵਿੱਚੋਂ,
ਕੱਢ, ਕੱਢ,
ਮਨੁੱਖ-ਮਾਸ ਨੂੰ ਲਚਿਕਾਂ ਦਿੱਤੀਆਂ ਸੋਹਣੀਆਂ, ਹੱਡੀਆਂ
ਨੂੰ ਮੋੜਿਆ, ਮਿੱਟੀ ਆਦਮੀ ਦੀ ਘਾੜਾਂ ਘੜੀਆਂ,
ਰੱਬ ਦਾ ਬੁੱਤ ਸਥਾਪਿਆ ।
… … …
… … …

੧੧.

ਆਦਮੀ ਨੂੰ ਹੱਥ ਲਾ ਪਲਾਸਟਿਕ (ਮੋਮੀ) ਬਣਾਯਾ, ਸਦੀਆਂ
ਘਾੜ ਸਿਮਰਨ ਦੇ ਉਨਰ ਦੀ,
ਫਰਮਾਉਣ ਇਸ "ਧਰਮਸਾਲ"
ਪ੍ਰਿਥਵੀ ਤੇ ਰੱਬ ਦੇ ਚਿਤ੍ਰ ਹੋਣ-ਸਬ ਆਦਮੀ,
ਠੰਢੇ, ਠਾਰ ਰੱਬਲੀਨ-ਸੁਖ-ਅੱਖ-ਸਬ ਆਦਮੀ,
ਫੁੱਲ ਹੋਣ ਮੁਸ਼ਕਦੇ-ਸਬ ਆਦਮੀ,
ਬੱਦਲ ਹੋਣ ਮੀਂਹ ਪਾਣ ਵਾਲੇ-ਸਬ ਆਦਮੀ,
ਨੈਣਾਂ ਚਰਨਾਂ ਵਿੱਚ ਗੱਡੀਆਂ ਹੋਣ-ਸਬ ਆਦਮੀ,
ਦਿਲ ਵਿੱਚ ਸ਼ਬਦ-ਲਪਟਾਂ ਭਰੀ, ਹੋਣ-ਸਬ ਆਦਮੀ,
ਸੁਰਤਿ ਦੀ ਲਾਟ ਚੜ੍ਹੇ,
ਮਸਤਿਕ ਭਰੇ,
ਦਸਵੇਂ ਦਵਾਰ ਜਗੇ, ਅੰਦਰ ਰੱਬ ਦੇ,
ਲਾਟਾਂ ਇਉਂ ਜਗਾਣ ਰੱਬ ਦੀਆਂ-ਸਬ ਆਦਮੀ,

੯੪