ਪੰਨਾ:ਖੁਲ੍ਹੇ ਘੁੰਡ.pdf/97

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਖੁਸ਼ ਖੁਸ਼ ਵੱਸਣਾ ਸੇਵਾ ਦਾ ਰਹਸ੍ਯ ਨਹੀਂ,
ਖੁਸ਼ੀ ਰਹਣਾ ਕੀ ਸੇਵਾ ਘੱਟ ਹੈ ?
ਬੱਦਲ ਜਿਹਾ ਵੱਸਣਾ,
ਜਿੱਥੇ ਸਾਈਂ ਆਖੇ, ਵੱਸ !!

੧੦.

ਪੁਰਾਣੇ ਉਨਰਾਂ ਦੀ ਅੱਖ ਮੀਟੀ, ਖੁਲ੍ਹੀ, ਵੇਦਾਂ ਵਾਲੇ
ਧ੍ਯਾਨ ਦੀ ਅੱਖ, ਇਹ ਅੱਖ ਨਾਂਹ !!
ਸ਼ੂਨ੍ਯ ਦੇ ਧ੍ਯਾਨ ਵਿੱਚ ਜੁੜੀ, ਮੀਟੀ, ਖੁਲ੍ਹੀ ਅੱਖ
ਵਹਸ਼ੀ, ਹੈਵਾਨ ਅੱਖ ਹਾਲੇ,
ਯੋਗ ਕਿਸ ਗੱਲ ਦਾ ?
ਦੂਜਾ ਹੋਯਾ ਕਈ ਨਾਂਹ,
ਜੁੜੀ ਕਿਸ ਨਾਲ ਹੈ ?
ਪਿਆਰ ਕਿਸ ਚੀਜ਼ ਦਾ ?
ਬੁੱਧ ਵਾਲੀ, ਨਿਰਵਾਨ-ਸੁਖ ਰਤੀ ਅੱਖ, ਇਸ ਅੱਖ
ਵਿੱਚ ਮਿਲੀ ਹੈ,
ਧ੍ਯਾਨ ਸਥਿਤ ਬੋਧੀ ਸਤਵ ਦੀ ਅੱਖ, ਬੁੱਧ ਦੇਵ ਨਾਲ
ਜੁੜੀ ਸਿੱਧ ਹੈ,
ਸਿੱਖ-ਨੈਣ ਲਪਟੇ ਹਨ, ਧਾ ਵਾਂਗ ਭੌਰਿਆਂ, ਕਰਨ
ਕੰਵਲ ਗੁਰੂ ਨੂੰ, ਕੰਵਲਾਂ ਦੀ ਪੱਤੀ ਚਿੱਟੀ ਵਿੱਚ,
ਅੱਧੇ ਦਿੱਸਦੇ, ਅੱਧ ਛਿਪੇ, ਰਸ ਲੀਨ ਭੌਰੇ ਦੋ, ਇਹ
ਸਹਜ-ਯੋਗ, ਪਿਆਰ-ਯੋਗ ਦੀ ਧ੍ਯਾਨੀ ਅੱਖ ਹੈ,
… … …
… … …

੯੩