ਪੰਨਾ:ਖੁਲ੍ਹੇ ਘੁੰਡ.pdf/90

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਾਰੇ ਕੌਣ ਓਨ੍ਹਾਂ ਨੂੰ ਜਿਨ੍ਹਾਂ ਨੂੰ ਸਾਈਂ ਰੱਖਣਾ,
… … …
ਸਾਈਂ ਦੇ ਚਰਨਾਂ ਤੇ ਖੂਬ ਗਾਹੜੀ ਨੀਂਦਰ ਸੈਂ,
ਕੌਮਾਂ ਸਦਾ ਜਾਗਦੀਆਂ, ਉਠਦੀਆਂ, ਹੰਕਾਰ
ਦੇ ਜਗਰਾਤੇ ਕੱਟ ਮਾਰਦੀਆਂ,
… … …
ਜਿਹੜੇ ਮਾਰਨ, ਸੋ ਮਰਨਗੇ,
ਹੁਕਮ ਪਾਲਣ ਜੋ ਕਰਤਾਰ ਦਾ,
ਓਹ ਫਤਹ ਗਜਾਂਦੇ ਸੱਚ ਦੀ,
ਫੜਾਏ ਜੋ ਕਰਤਾਰ ਫੁੱਲ ਹੱਥ ਬਾਲ ਦੇ,
ਫੁੱਲ ਓਹ ਵਰਸਾਉਂਦਾ, ਓਹਦਾ ਕੀ ?
ਪਰ ਆਰਲੀਨ ਦੀ ਕੰਵਾਰੀ ਨੂੰ ਜਿੰਵੇਂ,
ਸੁਫਨੇ ਵਿਚ ਫੜਾਏ ਤਲਵਾਰ ਸਾਡੇ ਹੱਥ ਜਦ,
ਫਿਰ ਸਾਡਾ ਕੀ ? ਜਿਸ ਫੜਾਈ, ਓਹ ਚਲਾਉਂਦਾ,
ਹੁਕਮ ਵਿੱਚ ਵਰਤਣਾ, ਹੁਕਮ ਵਿੱਚ ਬਲ ਹੈ, ਹੱਥ, ਪੈਰ, ਡਾਂਗ, ਤੋਪ, ਬਰਛੀ, ਭਾਲਾ,
ਤੀਰ ਕਮਾਨ ਕੀ ?
… … …

੭.

ਅਸੂਲ ਜਿਹੇ ਮਨ ਵਿੱਚ ਬਹ ਬਨਾਣਾ
ਇਹ ਹੰਕਾਰ ਹੈ,
'ਮਾਰਨਾ ਨਹੀਂ ਕਿਸੇ ਨੂੰ'-ਇਹ ਕੀ ਆਖਣਾ,

੮੬