ਪੰਨਾ:ਖੁਲ੍ਹੇ ਘੁੰਡ.pdf/89

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤਾਂ ਇਸ ਮਾਰਚ ਇਕੱਲੀ ਨਾਲ ਮਾਰਚ ਕਰਨ ਲੱਖਾਂ
ਫੌਜਾਂ ਸੱਚੀ ਸਰਕਾਰ ਦੀਆਂ,
ਸਰਦਾਰ ਦਾ ਹੋ ਕੇ ਚੱਲਣ ਦਾ ਸਾਰਾ ਅਨੰਤ ਇਹ ਬਲ
ਇਕ, ਇਕ ਸਿਪਾਹੀ ਦਾ,
ਸੁਰਤਿ ਇਕੱਲੀ ਨਾਂਹ,
ਸੁਰਤਿ ਇਕ ਭਾਰੀ ਫੌਜ ਹੈ,
ਫੌਜਾਂ ਵਾਲਾ ਪਿਛੇ, ਪਿਛੇ
ਸੁਰਤਿ ਇਕ ਨਾਂਹ,
ਤਾਹੀਓਂ ਬਾਬਾ ਆਖਦਾ-
"ਇਕ ਨਹੀਂ, ਸਵਾ, ਸਵਾ ਲੱਖ ਹੈ,
ਇਹ ਸੱਚਾ ਬਲ ਹੈ ਸੁਰਤਿ ਦਾ,
ਇਹ ਕਦੀ ਨਾਂਹ ਡੋਲਦਾ !!"
… … …
… … …

੬.

ਕੰਮਾਂ ਓਹ ਮਰਦੀਆਂ,
ਜੇਹੜੀਆਂ ਦਿਲ ਵਧਾ, ਵਧਦੀਆਂ,
ਇਹ 'ਦਿਲ ਵਧੇ' ਦੀਆਂ ਮਾਰਾਂ,
ਫਰਿਸ਼ਤਿਆਂ ਦੇ ਦੇਸ਼ ਨੂੰ ਭੁੱਲ ਕੇ,
ਸੱਚ ਦੀ ਟੇਕ ਛੱਡ ਟੁਰਨਾ,
ਆਪਾ ਜਿਹਾ ਵੱਖ ਕਰ ਉਸ ਕਰਤਾਰ ਤੋਂ,
ਓਨ੍ਹਾਂ ਜ਼ਰੂਰ ਮਰਨਾ,
… … …

੮੫