ਪੰਨਾ:ਖੁਲ੍ਹੇ ਘੁੰਡ.pdf/85

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੱਕੀ ਰੱਬੀਲੀ, ਰਸੀਲੀ, ਕਿਸੀ ਸੁਰਤਿ ਦਾ ਨਾਮ ਲੈ, ਲੈ
ਹੰਕਾਰ ਦੇ ਸੁਨੇਹੇ ਦੇਣੇ,
ਇਹ ਨਿਗੂਰੀ ਬੱਸ ਚਾਲ ਹੈ
… … …
… … …
ਜੇ ਸਿਰ ਤੇ ਗੁਰੂ ਖੜਾ ਹੈ ਸੂਰਮਾਂ,
ਸਿਦਕ ਦੀ ਮਿੱਠੀ ਨੀਂਦਰ ਸੈਣਾਂ ਬੱਸ ਕਮਾਲ ਹੈ,
ਝੋਲ ਰੱਬ ਅੱਡਦਾ, ਬੱਚੇ ਨੂੰ ਪਿਆਰਦਾ,
ਇਹ ਬਾਲ-ਸੁਰਤਿ ਦੁੱਧ ਆਪਣੀ ਛਾਤੀਓਂ ਪਿਲਾ,
ਪਿਲਾ, ਪਾਲਦਾ,
ਸੁਰਤਿ ਪਲਦੀ ਸਦੀਆਂ ਲੰਮਾ, ਗੁਰੂ-ਪਿਆਰ,ਖਾ,ਖਾ,
ਨਿਰੀ ਗੀਤ ਦੀ ਫੂੰਕਾਰ ਕੀ ਸੰਵਾਰਦੀ ?
… … …
… … …
ਸੁੱਤਿਆਂ ਸੁੱਤਿਆਂ ਆਵੇਸ਼ ਕੋਈ, ਬੱਸ ਬਲ ਹੈ, ਜਿਨੂੰ
'ਨਿਤਸ਼ੇ' ਤੇ 'ਇਕਬਾਲ' ਵੰਗਾਰਦਾ, ਆਪਣੇ ਕੀ
ਵੱਸ ਹੈ, ਸਵਾਏ ਸੁੱਕੇ ਹੰਕਾਰ ਦੇ,
ਸੁਰਤਿ ਸੁੱਤੀ ਵਿਚ ਆਵੇਸ਼ ਆਵੇ,
ਇਹਦਾ ਹੜ੍ਹ, ਕੌਣ ਠੰਮ੍ਹਦਾ ? ਕਦੀ ਕਦੀ ਗੁਰੂ ਦੀ
ਸ਼ਰਨ ਸੁੱਤੀ ਸੁਰਤਿ ਵਿਚ ਬਲ-ਹੜ੍ਹ ਆਉਂਦਾ !!
… … …
… … …
ਫਰਾਂਸ ਦੀ ਕੰਵਾਰੀ ਆਰਲੀਨ ਦੇ ਆਵੇਸ਼ ਵਾਂਗ,

੮੧