ਪੰਨਾ:ਖੁਲ੍ਹੇ ਘੁੰਡ.pdf/84

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੪.

ਭੁੱਲਾ 'ਨਿਤਸ਼ੇ;,
ਭੁੱਲਾ 'ਇਕਬਾਲ' ਪੰਜਾਬ ਦਾ,
ਹੰਕਾਰ ਨੂੰ ਜਗਾਣਾ,
ਹੈ ਕਮਜ਼ੋਰ ਕਰਨਾ ਬਲਵਾਨ ਨੂੰ,
ਹੰਕਾਰ ਨੂੰ ਆਖਣਾ ਸ਼ੇਰ ਤੂੰ,
ਇਹ ਟੇਕ ਕੱਖ ਦੀ,
… … …
ਸ਼ੇਰ ਵਾਂਗ ਉਠਾਣਾ ਇਨੂੰ,
ਨਿੱਕੇ ਮ੍ਰਿਗਾਂ ਨੂੰ ਮਾਰਨਾ,
ਮਾਰ, ਮਾਰ, ਕੀ ਸੁਰਤਿ ਪਲਦੀ ?
ਹੰਕਾਰ ਪਲਦਾ, ਮੋਟਾ ਸ਼ਰੀਰ ਵਾਂਗ,
ਬੱਕਰਾ ਕਾਲਾ ਠੀਕ ਇਹ ਜੰਮਦਾ !
… … …
… … …
ਸੁਰਤਿ ਤਾਂ ਗੁਲਾਬ ਦੀ ਸੁਬਕ ਕਹਰ ਦੀ, ਹੱਸਦੀ ਆਂਦੀ,
ਹੱਸਦੀ ਜਾਂਦੀ ਢੰਹਦੀ ਵੀ ਸੁਗੰਧ ਖਿਲਾਰਦੀ,
ਰੱਤ ਪੀਣੀ, ਮਾਸ ਖਾਣੀ, ਚੀਤੇ ਦੀ ਸੁਰਤਿ ਨੇ, ਕੀ
ਪਿਆਰ ਸੁਗੰਧ ਪਛਾਣਨੀ,
ਹਾਂ ਸੁਰਤਿ ਤਲਵਾਰ ਹੈ, ਬਿਜਲੀ ਹੈ, ਬੱਝੀ ਕਿਸੀ
ਹੁਕਮ ਦੀ,
… … …
… … …

੮੦