ਪੰਨਾ:ਖੁਲ੍ਹੇ ਘੁੰਡ.pdf/72

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤਾਂ ਕਰਤਾਰ ਆਖਿਆ :-
ਇਸ ਜੀਂਦੇ ਬੁੱਤ ਨੂੰ ਮੇਰੇ
ਜੀਂਦਾ ਬਸ ਰੱਖਣ ਲਈ
ਸਬ ਕੁਦਰਤ ਦਾ, ਤੇ ਮਨ ਦਾ ਸਾਜ, ਰੰਗ-ਰਾਜ
ਬਖਸ਼ਿਆ,
… … …
… … …
੨,

ਤਦ ਥੀਂ ਜੀਂਦੇ ਲਈ
ਸਬ ਆਰਟ ਦਾ ਸਾਮਾਨ ਹੈ,
"ਰਸਿਕ ਬੈਰਾਗ" ਸਾਹਿਬ ਆਖਦੇ,
… … …
ਪਰ ਮਤੇ ਕੋਈ ਭੁੱਲ ਵੱਜੇ !
ਧਰਮ, ਕਰਮ, ਸਾਧਨ, ਤਪ,
ਦਾਨ, ਇਸ਼ਨਾਨ, ਰਾਗ, ਰੰਗ,
ਨਾਚ, ਮੁਜਰਾ, ਨਟੀ, ਨਾਟਕ,
ਚਿੱਤ੍ਰਕਾਰੀ, ਗਾਯਣ,
ਬੁੱਤ-ਪੂਜਾ, ਰੇਖਾਂ ਨੂੰ ਪਰਖਣਾ,
ਮੱਥਿਆਂ ਨੂੰ ਜੋਖਣਾ,
ਆਰਟ, ਯੋਗ-ਫਿਲਸਫਾ :-
ਇਹ ਕੋਈ ਵੀ ਸਮਰੱਥ ਨਹੀਂ, ਅੰਨ੍ਹੇ ਨੂੰ ਅੱਖ ਦੇਣ,

੬੩