ਪੰਨਾ:ਖੁਲ੍ਹੇ ਘੁੰਡ.pdf/69

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੀਂਦਿਆਂ ਦੀ ਤਾਂ ਸਦਾ ਤੁਰਦੀ,
ਤੁਰਨ ਤਾਂ ਸ੍ਵਾਦ ਹੈ,
ਮੁੜ ਮੁੜ ਪਸੀਜਣਾ, ਰੀਝਣਾ, ਮੁੜ ਮੁੜ ਰਸੀਣਾ,
ਨਿਤ ਨਵਾਂ ਸਫਰ ਬੱਸ ਪਿਆਰ ਹੈ !!
ਘਰ-ਪ੍ਰਾਪਤ ਹੋਣਾ, ਮੰਜ਼ਲ ਦਾ ਅੱਪੜਨਾ,
ਮੰਜ਼ਲ ਇਉਂ ਅੱਪੜਿਆਂ ਦੀ ਰੋਜ਼ ਮੰਜ਼ਲ ਸਵਾਦਲੀ,
ਟੁਰਨਾ ਉਨ੍ਹਾਂ ਦਾ ਔਖਾ, ਜਿਨ੍ਹਾਂ ਨੂੰ ਪਤਾ ਨਹੀਂ ਕਿੱਥੇ ਜਾਣਾ,
ਜਿਹੜੇ ਹਾਲੇ ਘਰ ਦੀ ਪ੍ਰਾਪਤੀ ਥੀਂ ਦੂਰ ਹਨ,
ਦਰ ਮਿਲਿਆਂ ਨੂੰ ਕੀ ਤੌਖਲਾ !!
… … …
… … …
ਘਰ ਵਾਲੀਆਂ, ਸਾਈਂਆਂ ਵਾਲੀਆਂ,
ਸੋਹਣੀਆਂ ਸੁਹਾਗਣਾਂ,
ਓਹ ਤਾਂ ਨਿਤ ਨਵੇਂ ਸੂਰਜ ਨੂੰ ਫਤਹ ਗਜਾਉਂਦੀਆਂ !
ਹੱਸਦੀਆਂ ਖੇਡਦੀਆਂ, ਪੀਂਘਾਂ ਝੂਟਦੀਆਂ, ਸਬ ਖੁਸ਼ੀਆਂ
ਕੰਤ ਮਿਲਵੜੀਆਂ !!
… … …
… … …
… … …
ਗਡੱਰੀਏ ਦੀ ਆਵਾਜ਼ ਦੀ ਪਹਚਾਣ,
ਮੰਜ਼ਲ ਤੇ ਅੱਪੜਨ ਦਾ ਨਿਸ਼ਾਨ,
ਚਿੱਟੀਆਂ ਭੇਡਾਂ ਦੀ ਇਹ ਨਾਮ ਦੀ ਪ੍ਰਾਪਤੀ,
ਪਹਾੜਾਂ ਹੇਠ ਭਾਵੇਂ ਵਿਚ ਵਾਦੀਆਂ,

੬੫