ਪੰਨਾ:ਖੁਲ੍ਹੇ ਘੁੰਡ.pdf/54

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਿਵੇਂ ਹਨੇਰੇ ਵਿਚ ਕਿਰਨ ਚਮਕਦੀ,
ਜਿਵੇਂ ਸੁਫਨੇ ਵਿਚ ਕੱਜੀ ਸਾਰੀ
ਪਯਾਰੀ ਦਾ ਇਕ ਅੰਗ ਦਿੱਸਦਾ,
ਓਹ ਇਕ ਸਤਿਸੰਗ ਘੁੰਮਦਾ,
ਸੇਵਾ ਹੁੰਦੀ ਪਿਆਰ ਦੀ,
ਅੰਨ ਰੱਬ ਦਾ ਵਰਤਦਾ,
ਕਿਰਤ ਵਰਤਦੀ, ਪਿਆਰ ਵਰਤਦਾ,
ਹੱਥ ਨਿੱਕਾ ਨਿੱਕਾ ਸੋਹਣੀ ਕਿਰਤ ਕਰਦਾ,

ਗਲ ਦੀ ਵੇਲ ਸੋਨੇ ਦੀ :-
ਇਹ, ਵੇਲ ਕੁੜੇ ! ਸੋਨੇ ਦੀ ਮਹੇਲ ਕੇਈ ਪਾਈ ਹੈ,
ਬਾਗਾਂ ਦੇ ਪਾਨ ਦੇ ਪੱਤਿਆਂ ਨੂੰ ਸੋਨੇ ਦੀ
ਧਰਤ ਤੇ ਉਸੀ ਹੀ ਜਿੰਦ, ਉਸੀ ਲਟਕ ਵਿਚ
ਕੌਣ ਉਗਾਉਂਦਾ !
ਫੁੱਲ ਦੀ ਸੁਹਣੱਪ ਉਸੀਤ੍ਰਾਂ ਬਲਦੀ,
ਤੇਰੀ ਵੇਲ ਦੇ ਗਲ ਵਿਚ ਬਾਗ ਲਟਕਦੇ,
ਤੇ ਵੇਲ ਸੋਨੇ ਦੀ ਲਟਕਦੀ ਤੇਰੇ ਗਲ ਪਿਆਰੀਏ !

ਨਵੀਂ ਜੁਗਨੀ ਕਿਸੀ ਦੀ ਛਾਤੀ ਤੇ :-
ਠੀਕ "ਜੁਗਨੀ ਕੂਕਦੀ"-ਛਾਤੀ ਉਸ ਉੱਭਰੀ
ਜਵਾਨੀ ਦੇ ਉਮਾਹ ਨਾਲ,
ਜਵਾਨੀ ਆ ਜੁਗਨੀ ਵਿਚ ਗੀਤ ਭਰਦੀ,
ਕੁੜੀ ਕੂਕਦੀ ਜੁਗਨੀ ਚੁੱਪ ਹੈ,
ਜੁਗਨੀ ਕੂਕਦੀ, ਕੁੜੀ ਸਾਰੀ ਚੁੱਪ ਹੈ !!

੫੦