ਪੰਨਾ:ਖੁਲ੍ਹੇ ਘੁੰਡ.pdf/53

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੁੱਲਾਂ ਦੇ ਮੂੰਹ ਜਿਹੇ ਲਗਦੇ,
ਠਠਯਾਰ ਦਾ ਰੂਹ ਚਮਕਦਾ,
ਫੁੱਲ ਇਹ ਗੱਲਾਂ ਕਰਦੇ ਹੋਠਾਂ ਤੇਰਿਆ ਦੇ
ਨਾਲ ਲਗ,
ਕਿ ਕਰਤਾਰ ਆਪ ਤੈਨੂੰ ਚੁੰਮਦਾ ?

ਥਾਲੀ ਕਾਂਸੀ ਦੀ :-
ਇਹ ਥਾਲੀ ਤੇਰੀ ਸੱਜਨਾਂ !
ਕੰਡੇ ਨਿੱਕੀ ਨਿੱਕੀ ਪਹਾੜੀ ਰਮਲ ਦੀ ਵਾੜ
ਵਿਚ ਘਿਰੀ ਤੇਰੀ ਵਾਦੀ ਦੀ ਖੁਲ੍ਹ ਸੱਜਨਾਂ !
ਇਹ ਵਿਹੜਾ, ਤੇਰਾ ਘਰ, ਪਹਰੇ ਦੇਂਵਦੇ;
ਕੀ ਪੈਲੀ ਤੇਰੀ ਵਾਹੀ, ਬੀਜੀ ਦੀ ਵਾੜ ਇਹ,
ਕੀ ਅੰਦਰ ਦੀ ਸਵੈਤੰਤ੍ਰਤਾ, ਚੌ ਗਿਰਦਿਓਂ
ਬੱਝੀ ਪੇਈ ਸੋਭਦੀ, ਡੁਲ੍ਹਣ, ਵੀਟਣ,
ਗਵਾਚਣ ਥੀਂ ਬਚਾ ਜਿਹਾ ਇਹ ਕੰਡੇ ਇਹਦੇ,
ਕੀ ਤੇਰਾ ਦਿਲ ਚਮਕਦਾ, ਤੇ ਸਾਫ ਦਿਲ ਤੇ
ਪੈਂਦੇ ਝਾਵਲੇ ਆਕਾਸ਼ ਦੇ ?
ਕੀ ਸਿਮਰਨ ਤੇਰਾ ਇਸ ਵਿਚ ?
ਕੀ ਕਰਤਾਰ ਦਿਤੀ ਰੋਟੀਆਂ ?

ਕੜਛੀ :-
ਕੜਛੀ ਸੱਜਨਾਂ !
ਕੈਂਹ ਦਾ ਹੱਥ ਨਿੱਕਾ ਨਿੱਕਾ,
ਕੈਂਹ ਦੀ ਬਾਂਹ ਘਰ ਤੇਰੇ ਲਿਸ਼ਕਦੀ,

੪੯