ਪੰਨਾ:ਖੁਲ੍ਹੇ ਘੁੰਡ.pdf/48

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੁਖ, ਇਹੋ ਸੱਚ ਹੈ !!
ਹੋਰ ਕੋਈ ਨਾਮ ਨਾਂਹ, ਬੱਸ ਇਕ ਇਹ ਨਾਮ ਹੈ,
ਇਹ ਕਰਤਾਰ ਹੈ, ਅਕਾਲ ਹੈ,
ਅਕਾਲ ਉਸਤਤ ਇਕ ਨਿਰੋਲ ਸੱਚ ਹੈ,
ਹੋਰ ਕੋਈ ਏਕਤਾ ਨਾਂਹ ਕੋਈ,
ਨਾਨਤਾ ਤੇ(ਦੇ) ਰੰਗ ਵਿਚ ਇਕ ਨਾਮ ਨਾਨਾ-ਏਕਤਾ ਹੈ,
ਸਤਿਨਾਮ ਓਹਨੂੰ ਗੁਰੂ-ਅਵਤਾਰ ਆਖਦਾ,
ਏਕਾ ਪਹਲਾ ਲਾਉਂਦਾ ਇਕ ਹੈ,
ਪਰ ਗੁਰੂ ਗ੍ਰੰਥ ਸਾਰਾ ਇਸ ਇਕ ਰੰਗ ਦੀ ਨਾਨਤਾ,
ਪਿਆਰ ਵੇਖ, ਪਿਆਰ ਪੀ, ਪਿਆਰ ਛੋਹ,
ਪਿਆਰ ਨੂੰ ਮਿਲ, ਪਿਆਰ ਭੋਗ, ਪਿਆਰ ਜੋਗ,
ਪਿਆਰ ਗੀਤ, ਪਿਆਰ ਨ੍ਰਿਤ੍ਯ, ਪਿਆਰ
-ਰਸ, ਬਸ ਪਿਆਰਾਂ ਦੀ ਨਾਨਤਾ ।
… … …
… … …

੫.

ਅਣਘੜੇ ਪੱਥਰ ਵਿਚੂੰ ਕਿਰਨ ਖਾ,
ਪਰੀ ਫੰਗਾਂ ਵਾਲੀ ਬੁਤ ਬਣ ਨਿਕਲੀ,
ਇਹੋ ਦੇਵੀ, ਦੇਵਤਾ, ਕਰਦੀ 'ਤੂੰਹੀ' 'ਤੂੰਹੀ',
ਸਾਈਂ, ਸਾਈਂ ਕਰਦੀ, ਉੱਡਦੀ,
ਵਖਰੀ ਨੋਹਾਰ, ਕਰਤਾਰ ਦੀ ਨਵੀਂ ਛੋਹ,
ਇਹੋ ਸਦੈਵ ਦਾ ਸੁਖ ਜਿਨੂੰ ਸਾਈਂ ਕੂਕਦਾ,
… … …

੪੪