ਪੰਨਾ:ਖੁਲ੍ਹੇ ਘੁੰਡ.pdf/45

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੁੜ ਪ੍ਰਿਥੀਰਾਜ ਹੱਥ ਲੈਂਦੇ,
ਮੁੜ ਪਾਰਸ ਰੁੱਸਦਾ,
… … …
… … …
ਜੋ ਗੱਲ ਪ੍ਰਿਥੀਰਾਜ ਸੀ ਨਹੀਂ ਸਮਝਿਆ, ਓਹ ਅਸੀਂ
ਸਦੀਆਂ ਲੰਮੀਆਂ ਨ ਸਮਝਦੇ,
ਪਰ ਓਨਰ-ਕਮਾਲ ਦਾ, ਆਰਟ ਰੱਬ ਦਾ ਭੇਤ ਇਹ,
ਪਾਰਸ ਦਾ ਕਮਾਲ ਤਾਂ ਰੱਬ ਦੇ ਹੱਥ ਦੀ ਛੋਹ ਹੈ,
ਮਨ ਮਨੁੱਖ ਦਾ ਪਾਰਸ ਠੀਕ ਹੈ,
ਪਰ ਬਿਨਾ ਉਸ ਹੱਥ-ਛੋਹ ਦੇ ਪੱਥਰ ਦਾ ਪੱਥਰ,
ਇਹ 'ਮੈਂ' ਦਾ ਭੇਤ ਹੈ,
ਓਹ ਨਹੀਂ ਜੋ ਉਪਨਿਖਦ ਦਸਦਾ,
ਤੇ ਉਪਨਿਖਦ ਬ੍ਰਹਮ 'ਮੈਂ' ਫਲਸਫੇ ਦੀ
ਝਾਤ ਨਾਲ ਹੋਰ ਕੂਕਦੇ,
ਪਾਰਸ ਦੀ 'ਮੈਂ' ਬੋਲਦੀ ਨਾਂਹ,
ਰੁਸਦੀ, ਮਨੀਂਦੀ, ਪਰ ਚੁਪ
ਆਖੇ ਕੁਛ ਨਾਂਹ, ਹੋਈ ਜੂ
ਕੁਛ ਨਾਂਹ,
ਗੀਤਾ ਦੀ ਮੈਂ ਵੀ ਬੋਲਦੀ,
ਬੁਧ ਦੇ ਬੁੱਤ ਦੀ ਮੈਂ ਨਾਂਹ ਬੋਲਦੀ,
'ਸ਼ਬਦ ਮੈਂ' ਗੁਰੂ ਗ੍ਰੰਥ ਦੀ ਚੁਪ ਹੈ,
ਇਥੇ ਕੋਮਲ ਓਨਰਾਂ ਦੇ ਕਮਾਲ ਦੀ ਨਜ਼ਾਕਤ,
ਇੱਥੇ ਅਦਾ ਹੈ ਪਿਆਰ ਦੀ,

੪੧