ਪੰਨਾ:ਖੁਲ੍ਹੇ ਘੁੰਡ.pdf/44

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਓਹੋ ਸਾਈਂ ਦੀ ਅੱਖ ਥੀਂ ਮੁਰਦੇ ਜਿਵਾਂਵਦਾ,
ਓਹੋ ਮਨ ਥੀਂ ਨਿਕਲਿਆ ਕਾਲ-ਸੱਟ ਮਾਰਦਾ ।
… … …
… … …

੪.

ਪਾਰਸ ਸੀ ਭਰਾ ਰਾਜਪੂਤ ਇਕ ਰਾਜੇ ਪਾਸ,
ਪ੍ਰਿਥੀਰਾਜ ਓਹਨੂੰ ਸੱਦਦਾ, ਆਖਦਾ, ਪਾਰਸ ਦਿਹ ਮੈਨੂੰ
ਲੋੜ ਹੈ !!
ਰਾਜੇ ਕੱਢ ਪਾਰਸ ਦਿਖਾਲਿਆ,
ਸਾਦਾ ਜਿਹਾ ਪੱਥਰ ਸੀ,
ਪ੍ਰਿਥੀਰਾਜ ਦੀ ਤਲਵਾਰ ਨੂੰ ਸੱਜੇ ਹੱਥ ਲੈ ਪਾਰਸ
ਛੁਹਾਯਾ,
ਸੋਨੇ ਦੀ ਹੋਈ, ਸਾਰੀ ਚਮਕੀ;
ਪ੍ਰਿਥੀਰਾਜ ਖੁਸ਼ ਹੋ ਮੰਗਦਾ,
ਪਾਰਸ ਦਾ ਮਾਲਕ ਦਿੰਦਾ ਪਾਰਸ,
ਪਰ ਪਾਰਸ ਪ੍ਰਿਥੀਰਾਜ ਦੇ ਹੱਥ ਓਹ ਕੰਮ ਨਾਂਹ ਕਰਦਾ;
ਕੇਈ ਲੋਹੇ ਆਂਦੇ, ਲੋਹੇ ਦੇ ਲੋਹੇ, ਪਾਰਸ ਪੱਥਰ ਦਾ
ਪੱਥਰ,
ਪ੍ਰਿਥੀਰਾਜ ਘੂਰਦਾ, ਇਹ ਪਾਰਸ ਨਾਂਹ,
ਰਾਜੇ ਹੱਥ-ਨਾਟਕ ਕੋਈ ਕੀਤਾ;
ਮੁੜ ਪਾਰਸ ਮਾਲਕ ਹੱਥ ਸਿੰਞਾਣ ਕੇ ਮੰਨਦਾ,
ਮੁੜ ਸਾਰੇ ਦੇ ਸਾਰੇ ਲੋਹੇ ਉਸੀ ਪੱਥਰ ਦੀ ਛੋਹ ਨਾਲ ਸੋਨਾਂ ਹੁੰਦੇ,

੪੦