ਪੰਨਾ:ਖੁਲ੍ਹੇ ਘੁੰਡ.pdf/37

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਲ ਵਾਹੋ, ਰੂੜੀ ਪਾਓ, ਜਾਂ ਖਾਦ ਬਣੀ ਹਡੀ
ਪਾਓ, ਲਹੂ ਪਾਓ, ਪੈਲੀ ਵਾਹੋ, ਪਸੀਨੇ
ਆਪਣੇ ਦਾ ਬੀਜ ਪਾਓ, ਮੁੜ ਵਾਹੋ, ਬੀਜ
ਚੰਗਾ ਚੁਣੋ, ਮੁੜ ਚੁਣੋ, ਫਿਰ ਚੁਣੋ, ਇਹ
ਸਬ ਠੀਕ, ਇੰਨਾਂ ਤਾਂ ਅਸੀਂ ਵੀ ਸਮਝਦੇ !
ਪਰ ਸੋਚਾਂ ਕੀ ਸੰਵਾਰਦੀਆਂ !
ਫਲਾਸਫਰ ਬੋਲਿਆ :-
ਹੈਂ ! ਕੀ ਸਾਰਾ ਸਾਲ ਹੀ ਲੰਘ ਗਿਆ,
ਮੈਂ ਤਾਂ ਹਾਲੇ ਇੱਥੇ ਅਪੜਿਆ ਕਿ ਖੇਤੀ ਕਰਨਾ
ਸਾਡੇ ਵੱਸ ਦੀ ਹੀ ਚੀਜ਼ ਨਾਂਹ,
ਹਲ ਕਾਹਨੂੰ ਮਾਰਨਾ ! ਮੀਂਹ ਪਾਣਾ ਜੋ ਵੱਸ
ਨਾਂਹ, ਸਬ ਕੰਮ ਕਸੂਤਰ !
ਕੰਮ ਕਰਨਾ, ਨਿਹਫਲ ਜਿਹਾ ਦਿੱਸਦਾ !
ਸਾਰੇ :- ਓਏ ! ਆਲਾ ਸਿੰਘਾ !
ਬੱਸ ! ਇਸ ਔੜਕਾਂ ਵਿਚ ਫਸਿਆ ਪਿਆ ਹੈਂ, ਅਸਾਂ
ਕਿਹਾ ਕੋਈ ਸੋਹਣੀ ਗਲ ਸੋਚਦਾ । ਕਮਲਿਆ !
ਚਲ, ਉੱਠ, ਹਲ ਜੋੜ, ਮੀਂਹ ਪੈਸੀ ਨ ਪੈਸੀ
ਸੋਚਦਾ । ਨਾਂਹ ਪਿਆ । ਅਸੀਂ ਧਰਤੀ ਪੁੱਟ ਤੇਰੀ
ਪੈਲੀ ਖੂਹ-ਪਾਣੀ ਦਿਆਂਗੇ, ਉੱਠ ਕਮਲਿਆ !
ਹੱਕ ਬਲਦ !
… … …
… … …
ਬੱਸ ਠੀਕ ! ਇਉਂ ਜਦ ਆਰਟ (ਉਨਰ) ਦੀ ਕਿਰਤ

੩੩