ਪੰਨਾ:ਖੁਲ੍ਹੇ ਘੁੰਡ.pdf/18

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੈਂ ਇੰਨਾਂ ਅਨੰਤ ਜਿਹਾ ਦਿੱਸਦਾ,
ਸਾਰਾ ਜਗ ਮੇਰੇ ਸੁਫਨੇ ਦੇ ਪੇਚ ਵਿੱਚ
ਜਗ ਥੀਂ ਵੀ ਹੋਰ ਕੁਛ ਹਾਲੇ ਮੈਂ ਕੁਛ ਹੋਰ ਹਾਂ,
… … …
… … …
ਮੇਰਾ ਨਿੱਕਾ ਜਿਹਾ ਨਾਮ ਕਿਉਂ ਰੱਖਿਆ,
ਸਬ ਥੀਂ ਕੱਟਕੇ, ਪਾੜਕੇ, ਚੀਰਕੇ, ਲੀਰ ਜਿਹੀ ਅਕਾਸ਼
ਨਾਲੋਂ ਇਸ ਨਾਮ ਦੀ ਨਿਕਾਣ ਵਿੱਚ ਮੁੜ, ਮੁੜ,
ਰੱਖਿਆ ! ਮੁੜ, ਮੁੜ ਢੱਕਿਆ !! ਇਹ ਕੀ ?


੨-ਕਰਮ, ਕਰਮ ਕੂਕਦੇ, ਕੌਣ ਕਰਦਾ ?




ਕਰਮ, ਕਰਮ ਕੂਕਦੇ, ਕੌਣ ਕਰਦਾ ?
ਮੈਂ ਤਾਂ ਅਨੰਤ ਹਾਂ, ਜਗ ਸਾਰਾ, ਬ੍ਰਹਮੰਡ ਸਾਰਾ,
ਪ੍ਰਿਥਵੀ ਦੀ ਚਲਣ ਦੇ ਕਰਮ ਕਰਕੇ
ਉੱਠ ਮੈਨੂੰ ਇੱਕ ਚਿੜੀ ਨੂੰ ਚੁੱਕ ਚੁੱਕ ਮਾਰਦੇ,
ਇਹ ਕੀ ? ਕਰਮ ਕੌਣ ਕਰਦਾ ?
… … …
… … …
ਮੈਂ ਕੀ ਕਰਦਾ ? ਮੈਂ ਤਾਂ ਬੇਹੋਸ਼, ਕਾਲ ਫੜਿਆ,
ਬੇਸੁੱਧ ਜਿਹਾ, ਮੈਨੂੰ ਤਾਂ ਥਹੁ ਨਹੀਂ, ਮੈਂ ਕੀ ਕਰਦਾ ?

੧੪