ਪੰਨਾ:ਖੁਲ੍ਹੇ ਘੁੰਡ.pdf/16

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਹੋ ਬੱਸ ਪਾਪ ਮੇਰਾ,
ਇਹੋ ਕਰਮ, ਮੇਰੇ ਮਾਂ ਪਿਓ ਨੇ ਮੇਰੇ ਨਾਲ ਚਮੋੜਿਆ !
ਇਹ ਵਹਮ ਜੇ ਦੀਨ ਵਾਲਿਓ !
ਫਸੀ ਮੈਂ ਵਹਮ ਥੀਂ ਕੱਢੀਓ !
ਦੌੜੀਓ ! ਇਸ ਰੱਸੀ ਦੀ ਫਾਂਸੀ ਬਣੀ ਪਈ ਹੈ !
ਮੇਰਾ ਨਾਮ ਮੈਨੂੰ ਮਾਰਦਾ,
ਲੋਕੀ ਖਿੱਚਦੇ, ਟੋਰਦੇ, ਬੁੱਲਾਂਦੇ, ਹੱਕਦੇ,
ਲਿਜਾਂਦੇ ਅਗਾਂਹ ਨੂੰ, ਪਿਛਾਂਹ ਨੂੰ,
ਜਿਧਰ ਓਨ੍ਹਾਂ ਦੀ ਮਰਜ਼ੀ,
ਮੈਂ ਖਿੱਚੀ ਖਿੱਚੀ, ਦੌੜ, ਦੌੜ, ਅੱਕਿਆ,
ਇਹ ਕੀ ਗੱਲ ਮੇਰੇ ਵਿਚ ਅਣਹੋਈ ਜਿਹੀ ਜੇਵੜੀ ?
… … …
… … …



ਮੈੰ ਮੁੜ ਮੁੜ ਪੁੱਛਦਾ,
ਨਾਮ ਕੀ ਚੀਜ਼ ਹੈ ?
ਕੂੜ ਮਾਂ ਪਿਓ ਲਾਈ ਲੀਕ ਮੈਨੂੰ,
ਉਨ੍ਹਾਂ ਦੀ ਖੇਡ ਹੋਈ, ਸਾਡੀ ਮੌਤ,
ਇਹ ਕੀ ਵੜਦੇ ਸਾਰ ਸਾਨੂੰ ਮਾਰਿਆ ?
… … …
… … …
ਜਿਹੜੀ ਚੀਜ਼-'ਹੈ ਨਾਂਹ', 'ਹੋਈ ਨਾਂਹ' 'ਹੋਸੀ ਨਾਂਹ',
ਓਸ ਨਾਲ ਜਕੜਿਆ !

੧੨